ਨਵੀਂ ਦਿੱਲੀ : ਭਾਰਤ ਦੇ ਸਾਬਕਾ ਫੁੱਟਬਾਲਰ ਪੀ ਕਾਨਨ ਦੀ ਪਹਿਲੀ ਪਤਨੀ ਅਤੇ ਵਰਤਮਾਨ ਪਤਨੀ ਵਿਚਾਲੇ ਵਿਵਾਦ ਹੋਣ ਕਾਰਨ ਉਸ ਦੀ ਲਾਸ਼ ਤਿੰਨ ਦਿਨ ਤਕ ਸੰਸਕਾਰ ਘਰ ਵਿਚ ਪਈ ਰਹੀ ਅਤੇ ਆਖਰ ਵਿਚ ਉਸਨੂੰ ਸੰਸਕਾਰ ਲਈ ਬੈਂਗਲੁਰੂ ਭੇਜਿਆ ਗਿਆ। ਭਾਰਤ ਵੱਲੋਂ 14 ਮੈਚ ਖੇਡਣ ਵਾਲੇ ਸਾਬਕਾ ਫਾਰਵਰਡ ਦਾ ਲੰਬੀ ਬੀਮਾਰੀ ਤੋਂ ਬਾਅਦ ਐਤਵਾਰ ਨੂੰ ਦਿਹਾਂਤ ਹੋ ਗਿਆ ਸੀ। ਉਸਦੇ ਰਿਸ਼ਤੇਦਾਰਾਂ ਨੇ ਦੱਸਿਆ ਸੀ ਕਿ ਉਸਦੇ ਪਰਿਵਾਰ ਵਿਚ ਪਤਨੀ ਐਂਟੋਨੇਟੀ ਅਤੇ 2 ਬੇਟੀਆਂ ਹਨ ਪਰ ਜਦੋਂ ਲਾਸ਼ ਲੈਣ ਦਾ ਸਮਾਂ ਆਇਆ ਤਾਂ ਕਾਨਨ ਦੀ ਪਹਿਲੀ ਪਤਨੀ ਬੈਂਗਲੁਰੂ ਤੋਂ ਇੱਥੇ ਪਹੁੰਚ ਗਈ ਅਤੇ ਉਸਨੇ ਵਿਆਹ ਦਾ ਸਰਟੀਫਿਕੇਟ ਦਿਖਾ ਕੇ ਲਾਸ਼ ਉਸਦੇ ਹਵਾਲੇ ਕਰਨ ਲਈ ਕਿਹਾ।
ਵਿਵਾਦ ਦੌਰਾਨ ਇਹ ਵੀ ਪਤਾ ਚੱਲਿਆ ਕਿ ਕਾਨਨ ਦੀ ਤੀਜੀ ਪਤਨੀ ਵੀ ਸੀ ਜਿਸਦਾ ਪਤਾ ਨਹੀਂ ਲੱਗ ਸਕਿਆ। ਇਸ ਵਿਚਾਲੇ ਐਂਟੋਨੇਟੀ ਅਤੇ ਵਿਜੇ ਲਕਸ਼ਮੀ ਵਿਚਾਲੇ ਲਾਸ਼ ਨੂੰ ਲੈ ਕੇ 3 ਦਿਨ ਤੱਕ ਖੁੱਲੇਆਮ ਗਾਲੀ ਗਲੌਚ ਚੱਲੀ। ਇਸ ਦੌਰਾਨ ਲਾਸ਼ ਨੂੰ ਦਮਦਮ ਦੇ ਗੋਰਾ ਬਾਜ਼ਾਰ ਸੰਸਕਾਰ ਘਰ ਵਿਚ ਰੱਖਿਆ ਗਿਆ। ਦੱਖਣੀ ਦਮਦਮ ਦੇ ਕਾਊਂਸਲਰ ਸੰਜੇ ਦਾਸ ਨੇ ਮੀਡੀਆ ਨੂੰ ਦੱਸਿਆ, ''ਇਹ ਮਾਮਲਾ ਸੁਲਝਾ ਲਿਆ ਗਿਆ ਹੈ ਅਤੇ ਐਂਟੋਨੇਟੀ ਦੇ ਮੰਨਣ ਤੋਂ ਬਾਅਦ ਉਸਦੀ ਪਹਿਲੀ ਪਤਨੀ ਲਾਸ਼ ਨੂੰ ਬੈਂਗਲੁਰੂ ਲੈ ਗਈ।''
ਸਾਬਕਾ ਧਾਕੜ ਹਾਕੀ ਖਿਡਾਰੀ ਦੇ ਹੋਣਹਾਰ ਪੁੱਤ ਦੀ ਆਸਟਰੇਲੀਆਈ ਟੂਰ ਲਈ ਚੋਣ
NEXT STORY