ਲੰਡਨ -ਇੰਡੀਅਨ ਪ੍ਰੀਮੀਅਰ ਲੀਗ ਦੀ ਦਿੱਲੀ ਕੈਪੀਟਲਸ ਟੀਮ ਇੰਗਲਿਸ਼ ਕਾਊਂਟੀ ਕ੍ਰਿਕਟ ਦੀ ਹੈਂਪਸ਼ਰ ਟੀਮ ’ਚ ਹਿੱਸਾ ਖਰੀਦਣ ਲਈ ਗੱਲਬਾਤ ਦੀ ਪ੍ਰਕਿਰਿਆ ’ਚ ਹੈ। ਹੈਂਪਸ਼ਰ ਦੇ ਸਾਬਕਾ ਪ੍ਰਧਾਨ ਰਾਡ ਬ੍ਰਾਂਸਗ੍ਰੋਵ ਦਿੱਲੀ ਕੈਪੀਟਲਸ ਦੇ ਸਹਿ-ਮਾਲਿਕ ਜੀ. ਐੱਮ. ਆਰ. ਸਮੂਹ ਨੂੰ ਇਹ ਕਾਊਂਟੀ ਟੀਮ ਵੇਚਣ ਦੇ ਸਮਝੌਤੇ ’ਤੇ ਹਸਤਾਖਰ ਕਰ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਹੈਂਪਸ਼ਰ ਪਹਿਲੀ ਕਾਊਂਟੀ ਟੀਮ ਹੋਵੇਗੀ, ਜਿਸ ਦੇ ਮਾਲਿਕ ਵਿਦੇਸ਼ੀ ਹੋਣਗੇ।
ਇਹ ਵੀ ਪੜ੍ਹੋ- ਸਿੰਧੂ ਤੇ ਪ੍ਰਣਯ ਕਰਨਗੇ ਬੈਡਮਿੰਟਨ ਏਸ਼ੀਆ ਟੀਮ ਚੈਂਪਅਨਸ਼ਿਪ ’ਚ ਭਾਰਤੀ ਟੀਮ ਦੀ ਅਗਵਾਈ
ਇੰਗਲੈਂਡ ’ਚ ‘ਦਿ ਹੰਡ੍ਰੇਡ’ ਦੀ ਵਧਦੀ ਲੋਕਪ੍ਰਿਅਤਾ ਨਾਲ ਜੀ. ਐੱਮ. ਆਰ. ਨੂੰ ਫਾਇਦਾ ਮਿਲੇਗਾ ਅਤੇ ਟੀਮ ਆਪਣੇ ਖਿਡਾਰੀਆਂ ਨੂੰ ਤਿਆਰ ਕਰ ਸਕੇਗੀ। ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ ਦਿ ਹੰਡ੍ਰੇਡ ਦੀਆਂ ਕੁਝ ਟੀਮਾਂ ਦੇ 50 ਫੀਸਦੀ ਅੰਸ਼ ਵੇਚਣ 'ਤੇ ਵਿਚਾਰ ਕਰ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
BFI ਦੇਸ਼ ਭਰ 'ਚ 'ਟੇਲੈਂਟ ਹੰਟ' ਪ੍ਰੋਗਰਾਮ ਕਰੇਗੀ ਆਯੋਜਿਤ
NEXT STORY