ਨਵੀਂ ਦਿੱਲੀ– ਦਿੱਲੀ ਕੈਪੀਟਲਸ ਨੇ ਸ਼੍ਰੀਲੰਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਚਾਮਿੰਡਾ ਵਾਸ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਅਗਲੇ ਸੈਸ਼ਨ ਤੋਂ ਪਹਿਲਾਂ ਸ਼ਨੀਵਾਰ ਨੂੰ ਤੇਜ਼ ਗੇਂਦਬਾਜ਼ੀ ਕੋਚ ਦੇ ਰੂਪ ’ਚ ਆਪਣੇ ਨਵੇਂ ਕੋਚਿੰਗ ਸਟਾਫ ’ਚ ਸ਼ਾਮਲ ਕੀਤਾ ਹੈ। ਸ਼੍ਰੀਲੰਕਾ ਦੇ ਸਭ ਤੋਂ ਸਫਲ ਗੇਂਦਬਾਜ਼ਾਂ ’ਚੋਂ ਇਕ ਵਾਸ ਨੂੰ ਮੁਨਾਫ ਪਟੇਲ ਦੀ ਜਗ੍ਹਾ ਤੇਜ਼ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਮੁਨਾਫ ਪਿਛਲੇ ਦੋ ਸੈਸ਼ਨਾਂ ਤੋਂ ਟੀਮ ਦਾ ਗੇਂਦਬਾਜ਼ੀ ਕੋਚ ਸੀ।
ਵਾਸ ਨੇ ਆਪਣੇ ਕੌਮਾਂਤਰੀ ਕਰੀਅਰ ’ਚ 111 ਟੈਸਟ ਮੈਚਾਂ ’ਚ 355 ਵਿਕਟਾਂ ਅਤੇ ਵਨ ਡੇ ਮੈਚਾਂ ’ਚ 400 ਵਿਕਟਾਂ ਲਈਆਂ ਹਨ। ਵਾਸ ਦਿੱਲੀ ਕੈਪੀਟਲਸ ’ਚ ਸੌਰਵ ਗਾਂਗੁਲੀ ਦੀ ਅਗਵਾਈ ਵਾਲੀ ਨਵੀਂ ਕੋਚਿੰਗ ਟੀਮ ਦਾ ਹਿੱਸਾ ਹੋਵੇਗਾ। ਫ੍ਰੈਂਚਾਈਜ਼ੀ ਨੇ ਹਾਲ ਹੀ ’ਚ ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਨੂੰ ਵੀ ਬੱਲੇਬਾਜ਼ੀ ਅਤੇ ਸਹਾਇਕ ਕੋਚ ਦੇ ਰੂਪ ’ਚ ਆਪਣੇ ਸਹਿਯੋਗੀ ਸਟਾਫ ’ਚ ਸ਼ਾਮਲ ਕੀਤਾ ਸੀ। ਦਿੱਲੀ ਕੈਪੀਟਲਸ ਦੀ ਟੀਮ ਅਜੇ ਤੱਕ ਆਈ. ਪੀ. ਐੱਲ. ਦਾ ਖਿਤਾਬ ਨਹੀਂ ਜਿੱਤ ਸਕੀ ਹੈ। ਉਸ ਦੀ ਟੀਮ ਸਿਰਫ ਇਕ ਵਾਰ 2020 ’ਚ ਫਾਈਨਲ ’ਚ ਪਹੁੰਚੀ ਸੀ। ਪਿਛਲੇ ਦੋ ਸੈਸ਼ਨ ’ਚ ਉਸ ਦੀ ਟੀਮ ਪਲੇਅ ਆਫ ’ਚ ਜਗ੍ਹਾ ਬਣਾਉਣ ’ਚ ਅਸਫਲ ਰਹੀ ਸੀ।
ਰਣਜੀ ਟਰਾਫੀ ਦੇ ਦੂਜੇ ਦੌਰ ’ਚ ਇਸ ਧਾਕੜ ਖਿਡਾਰੀ ’ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ
NEXT STORY