ਸਪੋਰਟਸ ਡੌਸਕ- ਆਸਟ੍ਰੇਲੀਆ ਮਹਿਲਾ ਟੀਮ ਨੇ ਭਾਵੇਂ ਹੀ ਦੂਜੇ ਵਨ ਡੇ ਵਿਚ ਭਾਰਤ ’ਤੇ 3 ਦੌੜਾਂ ਦੀ ਨੇੜਲੀ ਜਿੱਤ ਹਾਸਲ ਕੀਤੀ ਹੋਵੇ ਪਰ ਕਪਤਾਨ ਐਲਿਸਾ ਹੀਲੀ ਨੇ ਕਿਹਾ ਕਿ ਉਹ ਸਪਿਨਰਾਂ ਲਈ ਮਦਦਗਾਰ ਪਿੱਚ ਲਈ ਤਿਆਰ ਨਹੀਂ ਸੀ ਤੇ ਤੀਜੇ ਮੈਚ ਤੋਂ ਪਹਿਲਾਂ ਉਸ ਨੇ ਆਪਣੀ ਯੋਜਨਾਵਾਂ ’ਤੇ ਦੁਬਾਰਾ ਵਿਚਾਰ ਕਰਨਾ ਪਵੇਗਾ।
ਭਾਰਤ ਨੇ ਆਪਣੀ ਸਪਿਨਰ ਦੀਪਤੀ ਸ਼ਰਮਾ ਦੇ 10 ਓਵਰਾਂ ਵਿਚ 38 ਦੌੜਾਂ ਦੇ ਕੇ 5 ਵਿਕਿਟਾਂ ਲੈਣ ਦੇ ਪ੍ਰਦਰਸ਼ਨ ਨਾਲ ਲਗਾਮ ਲਾਈ ਪਰ ਆਸਟ੍ਰੇਲੀਅਨ ਮਹਿਲਾ ਟੀਮ 8 ਵਿਕਟਾ ’ਤੇ 258 ਦੌੜਾਂ ਬਣਾਉਣ ਵਿਚ ਸਫਲ ਰਹੀ। ਜੇਕਰ ਘਰੇਲੂ ਟੀਮ ਨੇ 7 ਕੈਚ ਨਾ ਛੱਡੇ ਹੁੰਦੇ ਤਾਂ ਚੀਜ਼ਾ ਵੱਖਰੀਆਂ ਹੋ ਸਕਦੀਆਂ ਸਨ।
ਇਹ ਵੀ ਪੜ੍ਹੋ- ਪਹਿਲਾ ਵਨਡੇ ਗਵਾ ਕੇ ਬੋਲੀ ਹਰਮਨਪ੍ਰੀਤ ਕੌਰ-ਅਸੀਂ ਫੀਲਡਿੰਗ 'ਚ ਪਿੱਛੇ ਰਹਿ ਗਏ
ਹੀਲੀ ਨੇ ਕਿਹਾ ਕਿ ਜੇਕਰ ਤੀਜੇ ਤੇ ਆਖਰੀ ਵਨ ਡੇ ਵਿਚ ਵੀ ਟਰਨਿੰਗ ਪਿੱਚ ਹੋਵੇਗੀ ਤਾਂ ਉਸ ਨੂੰ ਦੌੜਾਂ ਬਣਾਉਣ ਦੇ ਹੋਰ ਬਦਲਾਂ ’ਤੇ ਵਿਚਾਰ ਕਰਨਾ ਪਵੇਗੀ। ਹੀਲੀ ਨੇ ਕਿਹਾ,‘‘ਅਸੀਂ ਸ਼ਾਇਦ ਇਸਦੇ ਲਈ ਤਿਆਰ ਨਹੀਂ ਸੀ ਕਿ ਪਿੱਚ ’ਤੇ ਕਿੰਨੀ ਟਰਨ ਹੋਵੇਗੀ।’’
ਇਹ ਵੀ ਪੜ੍ਹੋ- ਓਲੰਪਿਕ ਕੁਆਲੀਫਾਇਰ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੋਵੇਗੀ ਸਵਿਤਾ ਪੂਨੀਆ
ਉਸ ਨੇ ਕਿਹਾ, ‘‘ਮੈਚ ਤੋਂ ਪਹਿਲਾਂ ਅਸੀਂ ਇਸਦੇ ਬਾਰੇ ਵਿਚ ਗੱਲ ਕੀਤੀ ਸੀ ਕਿ ਸ਼ਾਇਦ ਥੋੜ੍ਹਾ ਟਰਨਾ ਹੋਵੇਗੀ ਪਰ ਹੁਣ ਇਸਦੇ ਬਾਰੇ ਵਿਚ ਗੱਲ ਕਰਨ ਦੀ ਲੋੜ ਹੈ ਕਿ ਕੀ ਉਹ ਤੀਜੇ ਮੈਚ ਵਿਚ ਵੀ ਇਸੇ ਤਰ੍ਹਾਂ ਦੀ ਪਿੱਚ ਤਿਆਰ ਕਰਨਗੇ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਨਵੇਂ ਸਾਲ ਦਾ ਕੈਲੰਡਰ ਜਾਰੀ, ਉਜਾਗਰ ਕੀਤੀਆਂ ਸੂਬੇ ਦੀਆਂ ਖੇਡ ਪ੍ਰਾਪਤੀਆਂ
NEXT STORY