ਨਵੀਂ ਦਿੱਲੀ— ਭਾਰਤ ਦੇ ਧਾਕੜ ਪੈਰਾਲੰਪੀਅਨ ਜੈਵਲਿਨ ਥ੍ਰੋਅਰ ਐਥਲੀਟ ਦਵਿੰਦਰ ਝਾਝਰੀਆ ਨੇ ਇੱਥੇ ਰਾਸ਼ਟਰੀ ਟ੍ਰਾਇਲ ਦੇ ਦੌਰਾਨ ਆਪਣੇ ਹੀ ਵਿਸ਼ਵ ਰਿਕਾਰਡ ’ਚ ਸੁਧਾਰ ਕਰਕੇ ਟੋਕੀਓ ਪੈਰਲੰਪਿਕ ਖੇਡਾਂ ਲਈ ਕੁਆਲੀਫ਼ਾਈ ਕੀਤਾ। ਪੈਰਾਲੰਪਿਕ ਖੇਡਾਂ ’ਚ ਪੁਰਸ਼ਾਂ ਦੀ ਐੱਫ.-46 ਵਰਗ ’ਚ ਦੋ ਤਮਗੇ ਜਿੱਤਣ ਵਾਲੇ 40 ਸਾਲਾ ਝਾਝਰੀਆ ਨੇ ਬੁੱਧਵਾਰ ਨੂੰ ਟ੍ਰਾਇਲਸ ਦੇ ਦੌਰਾਨ 65.71 ਮੀਟਰ ਜੈਵਲਿਨ ਥ੍ਰੋਅ ਕੀਤਾ। ਆਪਣੇ ਇਸ ਪ੍ਰਦਰਸ਼ਨ ਨਾਲ ਉਨ੍ਹਾਂ ਨੇ ਨਾ ਸਿਰਫ਼ ਓਲੰਪਿਕ ਲਈ ਕੁਆਲੀਫ਼ਾਈ ਕੀਤਾ ਸਗੋਂ 63.97 ਮੀਟਰ ਦੇ ਆਪਣੇ ਪਿਛਲੇ ਵਿਸ਼ਵ ਰਿਕਾਰਡ ’ਚ ਸੁਧਾਰ ਕੀਤਾ। ਉਨ੍ਹਾਂ ਨੇ ਇਹ ਰਿਕਾਰਡ ਰੀਓ ਪੈਰਾਲੰਪਿਕ 2016 ’ਚ ਬਣਾਇਆ ਸੀ।
ਝਾਝਰੀਆ ਨੇ ਕਿਹਾ, ‘‘ਜਵਾਹਰ ਲਾਲ ਨਹਿਰੂ ਸਟੇਡੀਅਮ ਦਿੱਲੀ ’ਚ ਕੁਆਲੀਫਾਇੰਗ ਪ੍ਰਤੀਯੋਗਤਾ ’ਚ 63.97 ਮੀਟਰ ਦੇ ਆਪਣੇ ਹੀ ਵਿਸ਼ਵ ਰਿਕਾਰਡ ਨੂੰ ਤੋੜ ਕੇ ਨਵਾਂ ਰਿਕਾਰਡ 65.71 ਮੀਟਰ ਬਣਾ ਕੇ ਟੋਕੀਓ ਲਈ ਕੁਆਲੀਫ਼ਾਈ ਕੀਤਾ।’’ ਉਨ੍ਹਾਂ ਅੱਗੇ ਲਿਖਿਆ, ‘‘ਮੇਰੇ ਪਰਿਵਾਰ ਦਾ ਸਹਿਯੋਗ ਤੇ ਕੋਚ ਸੁਨੀਲ ਤੰਵਰ ਤੇ ਫ਼ਿੱਟਨੈਸ ਟ੍ਰੇਨਰ ਲਕਸ਼ ਬਤਰਾ ਦੀ ਮਿਹਨਤ ਨਾਲ ਇਹ ਸਭ ਹੋ ਸਕਿਆ ਹੈ।’’ ਟੋਕੀਓ ਪੈਰਾਲੰਪਿਕ ਖੇਡ 24 ਅਗਸਤ ਤੋਂ ਸ਼ੁਰੂ ਹੋਣਗੇ। ਝਾਝਰੀਆ ਦਾ ਇਹ ਤੀਜਾ ਪੈਰਾਲੰਪਿਕ ਖੇਡ ਹੋਵੇਗਾ। ਉਨ੍ਹਾਂ ਨੇ 2004 ਏਥੰਸ ਪੈਰਾਲੰਪਿਕ ਤੇ 2016 ’ਚ ਰੀਓ ਓਲੰਪਿਕ ’ਚ ਸੋਨ ਤਮਗ਼ੇ ਜਿੱਤੇ ਹਨ।
ਓਲੰਪਿਕ ’ਚ ਹਿੱਸਾ ਲੈਣਗੇ 22 ਫ਼ੁੱਟਬਾਲਰ, ਫ਼ੀਫਾ ਨੇ ਦਿੱਤੀ ਜਾਣਕਾਰੀ
NEXT STORY