ਨਵੀਂ ਦਿੱਲੀ- ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਪਿਛਲੇ ਮਹੀਨੇ ਵਿਸ਼ਵ ਕੱਪ ਦੌਰਾਨ ਅੰਗੂਠੇ ਵਿਚ ਸੱਟ ਲੱਗਣ ਤੋਂ ਬਾਅਦ ਪਹਿਲੀ ਵਾਰ ਬੱਲਾ ਫੜਿਆ ਪਰ ਉਹ ਅਜੇ ਵੀ ਪੂਰੀ ਤਰ੍ਹਾਂ ਫਿੱਟ ਨਹੀਂ ਹੋਇਆ ਹੈ। ਧਵਨ ਨੂੰ ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਨੇ 'ਬੌਟਲ ਕੈਪ ਚੈਲੰਜ' ਲਈ ਨਾਮਜ਼ਦ ਕੀਤਾ, ਜਿਸ ਤੋਂ ਬਾਅਦ ਉਸ ਨੇ ਬੱਲੇਬਾਜ਼ ਫੜਿਆ। ਧਵਨ ਤੋਂ ਇਲਾਵਾ ਯੁਵਰਾਜ ਨੇ ਬ੍ਰਾਇਨ ਲਾਰਾ, ਕ੍ਰਿਸ ਗੇਲ ਤੇ ਸਚਿਨ ਤੇਂਦੁਲਕਰ ਨੂੰ ਵੀ ਇਹ ਚੁਣੌਤੀ ਦਿੱਤੀ।
ਧਵਨ ਨੇ ਕਲਿੱਪ ਟਵੀਟ ਕਰਦਿਆਂ ਕਿਹਾ, ''ਯੁਵੀ ਭਾਜੀ, ਇਹ ਮੇਰਾ 'ਬੌਟਲ ਕੈਪ ਚੈਲੰਜ' ਹੈ। ਸੱਟ ਤੋਂ ਬਾਅਦ ਮੈਂ ਪਹਿਲੀ ਵਾਰ ਬੱਲਾ ਫੜ ਰਿਹਾ ਹਾਂ। ਵਾਪਸੀ ਕਰਨਾ ਚੰਗਾ ਲੱਗ ਰਿਹਾ ਹੈ।'' 'ਬੌਟਲ ਕੈਪ ਚੈਲੰਜ' ਇਸ ਸਮੇਂ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਹੈ, ਜਿਸ ਵਿਚ ਚੁਣੌਤੀ ਦਿੱਤੇ ਜਾਣ ਵਾਲੇ ਨੂੰ ਬੋਤਲ ਦਾ ਢੱਕਣ ਹੱਥ ਲਾਏ ਬਿਨਾਂ ਖੋਲ੍ਹਣਾ ਹੁੰਦਾ ਹੈ। ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੇ ਇਸ ਵਿਚ ਹਿੱਸਾ ਲਿਆ ਹੈ, ਜਿਸ ਵਿਚ ਕ੍ਰਿਕਟਰ ਵੀ ਸ਼ਾਮਲ ਹਨ।
ਜਾਨ ਸਿਨਾ ਦੀ ਸਾਬਕਾ ਗਰਲਫ੍ਰੈਂਡ ਨਿੱਕੀ ਕਰ ਰਹੀ ਹੈ ਡਾਂਸ ਪਾਰਟਨਰ ਆਰਟਮ ਨੂੰ ਡੇਟ
NEXT STORY