ਸਾਲਤਿਲੋ (ਮੈਕਸੀਕੋ)- ਓਲੰਪੀਅਨ ਧੀਰਜ ਬੋਮਾਦੇਵਰਾ ਸ਼ਨੀਵਾਰ ਨੂੰ ਇੱਥੇ ਸ਼ੁਰੂ ਹੋ ਰਹੇ ਤੀਰਅੰਦਾਜ਼ੀ ਵਿਸ਼ਵ ਕੱਪ ਫਾਈਨਲ 2026 ’ਚ ਇਕੱਲਾ ਭਾਰਤੀ ਖਿਡਾਰੀ ਹੋਵੇਗਾ। ਸੈਸ਼ਨ ਦੀ ਆਖਰੀ ਕੌਮਾਂਤਰੀ ਤੀਰਅੰਦਾਜ਼ੀ ਪ੍ਰਤੀਯੋਗਿਤਾ, ਆਰਚਰੀ ਵਰਲਡ ਕੱਪ ਫਾਈਨਲ ’ਚ ਦੁਨੀਆ ਦੇ 32 ਬਿਹਤਰੀਨ ਤੀਰਅੰਦਾਜ਼ ਹਿੱਸਾ ਲੈਣਗੇ। ਉਹ ਪੁਰਸ਼ਾਂ ਤੇ ਮਹਿਲਾਵਾਂ ਦੇ ਵਿਅਕਤੀਗਤ ਰਿਕਰਵ ਤੇ ਕੰਪਾਊਂਡ ਈਵੈਂਟ ’ਚ ਟਾਪ ਸਨਮਾਨ ਲਈ ਮੁਕਾਬਲਾ ਕਰਨਗੇ।
ਪੁਏਬਲਾ, ਸ਼ੰਘਾਈ, ਅੰਤਾਲਿਆ ਅਤੇ ਮੈਡ੍ਰਿਡ ’ਚ ਹੋਏ 4 ਆਰਚਰੀ ਵਰਲਡ ਕੱਪ ਸਟੇਜ ਦੇ ਵਿਅਕਤੀਗਤ ਚੈਂਪੀਅਨ ਤੇ ਸੈਸ਼ਨ ਸਟੈਂਡਿੰਗ ’ਚ ਸਭ ਤੋਂ ਉੱਚੀ ਰੈਂਕਿੰਗ ਵਾਲੇ ਤੀਰਅੰਦਾਜ਼ਾਂ ਨੇ ਫਾਈਨਲ ਲਈ ਕੁਆਲੀਫਾਈ ਕੀਤਾ।
ਪੁਰਸ਼ ਤੇ ਮਹਿਲਾ ਵਰਗ ’ਚ ਕਿਸੇ ਵੀ ਭਾਰਤੀ ਰਿਕਰਵ ਤੀਰਅੰਦਾਜ਼ ਨੇ ਫਾਈਨਲ ਲਈ ਕੁਆਲੀਫਾਈ ਨਹੀਂ ਕੀਤਾ, ਜਿਸ ’ਚ 4 ਵਾਰ ਦੀ ਓਲੰਪੀਅਨ ਦੀਪਿਕਾ ਕੁਮਾਰੀ ਵੀ ਸ਼ਾਮਲ ਹੈ। ਭਾਰਤ ਦੀਆਂ ਮਹਿਲਾ ਕੰਪਾਊਂਡ ਤੀਰਅੰਦਾਜ਼ ਵੀ ਕੌਮਾਂਤਰੀ ਸੈਸ਼ਨ ਦੀ ਆਖਰੀ ਪ੍ਰਤੀਯੋਗਿਤਾ ਲਈ ਕੁਆਲੀਫਾਈ ਕਰਨ ’ਚ ਅਸਫਲ ਰਹੀਆਂ।
ਭਾਰਤ ਨੇ ਇਸ ਸਾਲ ਚਾਰ ਆਰਚਰੀ ਵਰਲਡ ਕੱਪ ਸਟੇਜ ਤੋਂ 7 ਤਗਮੇ ਜਿੱਤੇ, ਜਿਨ੍ਹਾਂ ’ਚ 4 ਸੋਨ, 1 ਚਾਂਦੀ ਅਤੇ 2 ਕਾਂਸੀ ਤਮਗੇ ਸ਼ਾਮਲ ਹਨ। ਹਾਲਾਂਕਿ, ਧੀਰਜ ਬੋਮਾਦੇਵਰਾ ਨੇ ਭਾਰਤ ਲਈ ਇਕਲੌਤਾ ਵਿਅਕਤੀਗਤ ਸੋਨ ਤਗਮਾ ਜਿੱਤਿਆ। ਏਸ਼ੀਆਈ ਖੇਡਾਂ 2026 ਲਈ ਭਾਰਤ ਦੀ ਰਿਕਰਵ ਟੀਮ ਦਾ ਹਿੱਸਾ ਰਹੇ ਧੀਰਜ ਬੋਮਾਦੇਵਰਾ ਨੇ ਅੰਤਾਲਿਆ ’ਚ ਸਟੇਜ 3 ਈਵੈਂਟ ’ਚ ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਸੋਨ ਤਗਮਾ ਜਿੱਤ ਕੇ ਆਰਚਰੀ ਵਰਲਡ ਕੱਪ ਫਾਈਨਲ ਲਈ ਕੁਆਲੀਫਾਈ ਕੀਤਾ।
2030 WC ਫਾਈਨਲ ਦੇ ਮੇਜ਼ਬਾਨ ਦੇਸ਼ ਦਾ ਫੈਸਲਾ ‘ਉਚਿਤ ਸਮੇਂ ਤੇ’ ਲਿਆ ਜਾਵੇਗਾ : ਫੀਫਾ
NEXT STORY