ਰਾਂਚੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਲਾਕਡਾਊਨ ਦੇ ਦੌਰਾਨ ਆਪਣੇ ਪਰਿਵਾਰ ਦੇ ਨਾਲ ਬਿਹਤਰੀਨ ਸਮਾਂ ਬਤੀਤ ਕਰ ਰਹੇ ਹਨ। ਧੋਨੀ ਦੀ ਪਤਨੀ ਸਾਕਸ਼ੀ ਵੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਸਾਕਸ਼ੀ ਜ਼ਿਆਦਾਤਰ ਮਾਹੀ ਤੇ ਜੀਵਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਜੀਵਾ ਧੋਨੀ ਦੇ ਇੰਸਟਾਗ੍ਰਾਮ ਅਕਾਊਟ 'ਤੇ ਇਕ ਵੀਡੀਓ ਸ਼ੇਅਰ ਕੀਤੀ, ਇਸ 'ਚ ਜੀਵਾ ਆਪਣੇ ਕੁੱਤੇ ਦੇ ਨਾਲ ਖੇਡਦੇ ਹੋਏ ਨਜ਼ਰ ਆ ਰਹੀ ਹੈ। ਵੀਡੀਓ 'ਚ ਜੀਵਾ ਆਪਣੇ ਪਾਪਾ ਦੀ ਤਰ੍ਹਾਂ ਕੁੱਤੇ ਵੱਲ ਗੇਂਦ ਸੁੱਟਦੀ ਹੈ ਤਾਂ ਜਿਸ ਨੂੰ ਕੁੱਤਾ ਮੂੰਹ ਨਾਲ ਕੈਚ ਕਰ ਲੈਂਦਾ ਹੈ। ਇਸ ਤਰ੍ਹਾਂ ਜੀਵਾ ਕੁੱਤੇ ਨੂੰ ਕੈਚ ਕਰਨ ਦੀ ਟ੍ਰੇਨਿੰਗ ਦੇ ਰਹੀ ਹੈ।
ਜ਼ਿਕਰਯੋਗ ਹੈ ਕਿ ਧੋਨੀ ਨੂੰ ਪਾਲਤੂ ਕੁੱਤਿਆਂ ਦਾ ਬਹੁਤ ਸ਼ੌਕ ਹੈ। ਜੀਵਾ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਘੱਟ ਸਮੇਂ 'ਚ ਕਰਨੀ ਹੋਵੇਗੀ ਇਸ ਵੱਡੇ ਟੂਰਨਾਮੈਂਟ ਦੀ ਤਿਆਰੀ : ਮੋਰਗਨ
NEXT STORY