ਗੁਹਾਟੀ– ਚੇਨਈ ਸੁਪਰ ਕਿੰਗਜ਼ ਦੇ ਕੋਚ ਸਟੀਫਨ ਫਲੇਮਿੰਗ ਨੇ ਖੁਲਾਸਾ ਕੀਤਾ ਹੈ ਕਿ ਮਹਿੰਦਰ ਸਿੰਘ ਧੋਨੀ ਪੂਰੀ ਤਾਕਤ ਦੇ ਬਾਵਜੂਦ ਵੀ 10 ਓਵਰਾਂ ਤੱਕ ਬੱਲੇਬਾਜ਼ੀ ਨਹੀਂ ਕਰ ਸਕਦਾ ਕਿਉਂਕਿ ਉਸਦੇ ਗੋਡੇ ਵਿਚ ਸਮੱਸਿਆ ਹੈ ਤੇ ਇਹ ਸਾਬਕਾ ਕਪਤਾਨ ਮੈਚ ਦੀ ਸਥਿਤੀ ਦੇ ਅਨੁਸਾਰ ਆਪਣਾ ਬੱਲੇਬਾਜ਼ੀ ਕ੍ਰਮ ਤੈਅ ਕਰਦਾ ਹੈ।
ਪਿਛਲੇ ਹਫਤੇ ਚੇਪਾਕ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਸੁਪਰ ਕਿੰਗਜ਼ ਦੀ 50 ਦੌੜਾਂ ਦੀ ਹਾਰ ਦੌਰਾਨ 9ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਲਈ 43 ਸਾਲਾ ਧੋਨੀ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।
ਐਤਵਾਰ ਨੂੰ ਧੋਨੀ ਨੇ 7ਵੇਂ ਨੰਬਰ ’ਤੇ ਬੱਲੇਬਾਜ਼ੀ ਕੀਤੀ ਜਦੋਂ ਸੁਪਰ ਕਿੰਗਜ਼ ਨੂੰ 25 ਗੇਂਦਾਂ ਵਿਚ 54 ਦੌੜਾਂ ਦੀ ਲੋੜ ਸੀ ਪਰ ਉਹ 11 ਗੇਂਦਾਂ ਵਿਚ ਸਿਰਫ 16 ਦੌੜਾਂ ਹੀ ਬਣਾ ਸਕਿਆ ਤੇ ਟੀਮ ਨੂੰ ਰਾਜਸਥਾਨ ਰਾਇਲਜ਼ ਵਿਰੁੱਧ 6 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਫਲੇਮਿੰਗ ਨੇ ਕਿਹਾ, ‘‘ਇਹ ਸਮੇਂ ਦੀ ਗੱਲ ਹੈ। ਧੋਨੀ ਇਸਦਾ ਮੁਲਾਂਕਣ ਕਰਦਾ ਹੈ। ਉਸਦਾ ਸਰੀਰ, ਉਸਦੇ ਗੋਡੇ ਪਹਿਲਾਂ ਵਰਗੇ ਨਹੀਂ ਹਨ। ਉਹ ਠੀਕ ਤਰ੍ਹਾਂ ਨਾਲ ਮੂਵ ਕਰ ਰਹੇ ਹਨ ਪਰ ਇਨ੍ਹਾਂ ਵਿਚ ਪੋਸ਼ਣ ਸਬੰਧੀ ਪਹਿਲੂ ਵੀ ਹੈ। ਉਹ ਪੂਰੀ ਤਾਕਤ ਦੇ ਨਾਲ ਵੀ 10 ਓਵਰਾਂ ਤੱਕ ਬੱਲੇਬਾਜ਼ੀ ਨਹੀਂ ਕਰ ਸਕਦਾ। ਇਸ ਲਈ ਉਸ ਦਿਨ ਮੁਲਾਂਕਣ ਕਰਦਾ ਹੈ ਕਿ ਉਹ ਸਾਨੂੰ ਕੀ ਦੇ ਸਕਦਾ ਹੈ।’’
ਉਸ ਨੇ ਕਿਹਾ,‘‘ਜੇਕਰ ਮੈਚ ਅੱਜ ਦੀ ਤਰ੍ਹਾਂ ਸੰਤੁਲਨ ਵਿਚ ਹੈ ਤਾਂ ਉਹ ਥੋੜ੍ਹਾ ਪਹਿਲਾਂ ਜਾਵੇਗਾ ਤੇ ਜਦੋਂ ਮੌਕਾ ਆਵੇਗਾ ਤਾਂ ਉਹ ਹੋਰਨਾਂ ਖਿਡਾਰੀਆਂ ਦਾ ਸਮਰਥਨ ਕਰੇਗਾ, ਇਸ ਲਈ ਸੰਤੁਲਨ ਬਣਿਆ ਰਹੇ। ਮੈਂ ਪਿਛਲੇ ਸਾਲ ਕਿਹਾ ਸੀ ਕਿ ਉਹ ਸਾਡੇ ਲਈ ਬਹੁਤ ਹੀ ਬੇਸ਼ਕੀਮਤੀ ਹੈ। ਉਸਦੀ ਅਗਵਾਈ ਸਮਰੱਥਾ ਤੇ ਵਿਕਟਕੀਪਿੰਗ ਦੇ ਨਾਲ ਉਸ ਨੂੰ 9ਵੇਂ-10ਵੇਂ ਨੰਬਰ ’ਤੇ ਉਤਾਰਨਾ ਸਹੀ ਨਹੀਂ ਹੈ।’’
ਫਲੇਮਿੰਗ ਨੇ ਕਿਹਾ, ‘‘ਦੇਖੋ, ਉਹ 13ਵੇਂ ਤੇ 14ਵੇਂ ਓਵਰ ਤੋਂ ਬਾਅਦ ਤੋਂ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕੌਣ ਖੇਡ ਰਿਹਾ ਹੈ।’’
ਰਾਇਲਜ਼ ਨੇ ਪਾਵਰਪਲੇਅ ਵਿਚ 1 ਵਿਕਟ ’ਤੇ 79 ਦੌੜਾਂ ਬਣਾਈਆਂ ਜਦਕਿ ਸੁਪਰ ਕਿੰਗਜ਼ ਦੀ ਟੀਮ 1 ਵਿਕਟ ’ਤੇ 42 ਦੌੜਾਂ ਹੀ ਬਣਾ ਸਕੀ ਤੇ ਫਲੇਮਿੰਗ ਨੇ ਮੰਨਿਆ ਕਿ ਉਨ੍ਹਾਂ ਨੇ ਪਾਵਰਪਲੇਅ ਵਿਚ ਮੈਚ ਗੁਆ ਦਿੱਤਾ।
ਅੱਜ ਲਖਨਊ ਨਾਲ ਟੱਕਰ ਲੈਣਗੇ ਪੰਜਾਬ ਦੇ 'ਕਿੰਗਜ਼', IPL ਦੇ ਸਭ ਤੋਂ ਮਹਿੰਗੇ ਕਪਤਾਨ ਹੋਣਗੇ ਆਹਮੋ-ਸਾਹਮਣੇ
NEXT STORY