ਅਹਿਮਦਾਬਾਦ (ਭਾਸ਼ਾ)- ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਖੱਬੇ ਗੋਡੇ ਦੀ ਸੱਟ ਨੇ ਸ਼ੁੱਕਰਵਾਰ ਨੂੰ ਇੱਥੇ ਗੁਜਰਾਤ ਟਾਈਟਨਜ਼ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਪਹਿਲੇ ਮੈਚ ਵਿਚ ਉਨ੍ਹਾਂ ਦੇ ਖੇਡਣ 'ਤੇ ਸ਼ੱਕ ਦੀ ਸਥਿਤੀ ਬਣਾ ਦਿੱਤੀ ਪਰ ਟੀਮ ਦੇ ਸੀ.ਈ.ਓ. ਨੇ ਅਜਿਹੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਸਾਬਕਾ ਭਾਰਤੀ ਕਪਤਾਨ ਧੋਨੀ (41) ਨੂੰ ਚੇਨਈ ਵਿੱਚ ਅਭਿਆਸ ਸੈਸ਼ਨ ਦੌਰਾਨ ਖੱਬੇ ਗੋਡੇ 'ਤੇ ਸੱਟ ਲੱਗ ਗਈ ਸੀ।
ਉਨ੍ਹਾਂ ਨੇ ਵੀਰਵਾਰ ਨੂੰ ਇੱਥੇ ਮੋਟੇਰਾ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਅਭਿਆਸ ਦੌਰਾਨ ਬੱਲੇਬਾਜ਼ੀ ਨਹੀਂ ਕੀਤੀ। ਜੇਕਰ ਧੋਨੀ ਨਹੀਂ ਖੇਡਦੇ ਹਨ, ਤਾਂ CSK ਡੇਵੋਨ ਕਾਨਵੇ ਜਾਂ ਅੰਬਾਤੀ ਰਾਇਡੂ ਵਿਚੋਂ ਕਿਸੇ ਇਕ ਨੂੰ ਵਿਕਟਕੀਪਿੰਗ ਦੀਆਂ ਜ਼ਿੰਮੇਵਾਰੀ ਸੌਂਪ ਸਕਦਾ ਹੈ, ਕਿਉਂਕਿ ਉਨ੍ਹਾਂ ਕੋਲ ਕੋਈ ਮਾਹਰ ਵਿਕਟਕੀਪਰ ਨਹੀਂ ਹੈ। ਧੋਨੀ ਸੀਜ਼ਨ ਤੋਂ ਪਹਿਲਾਂ ਕਾਫੀ ਅਭਿਆਸ ਕਰਦੇ ਹਨ, ਪਰ ਆਪਣੀ ਊਰਜਾ ਬਚਾਉਣ ਲਈ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਉਹ ਜ਼ਿਆਦਾ ਅਭਿਆਸ ਕਰਨ ਤੋਂ ਬਚਦੇ ਹਨ। ਇਸ ਉਮਰ 'ਚ ਖਿਡਾਰੀ ਨੂੰ ਜਲਦੀ ਸੱਟ ਲੱਗਣ ਦੀ ਸਮੱਸਿਆ ਰਹਿੰਦੀ ਹੈ, ਅਜਿਹੇ 'ਚ ਧੋਨੀ ਲੰਬੇ ਸੀਜ਼ਨ ਨੂੰ ਦੇਖਦੇ ਹੋਏ ਜ਼ਿਆਦਾ ਜੋਖ਼ਮ ਨਹੀਂ ਚੁੱਕਣਾ ਚਾਹੁਣਗੇ।
ਅੱਜ ਤੋਂ ਹੋਵੇਗਾ IPL ਦੇ 16ਵੇਂ ਸੈਸ਼ਨ ਦਾ ਆਗਾਜ਼, ਗੁਜਰਾਤ ਤੇ ਚੇਨਈ ਦੇ ਮੈਚ ’ਚ ‘ਇੰਪੈਕਟ ਪਲੇਅਰਸ’ ਵਧਾਉਣਗੇ ਮਜ਼ਾ
NEXT STORY