ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਦੇ ਸਾਬਕਾ ਕਪਤਾਨ ਐੱਮ. ਐੱਸ. ਧੋਨੀ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਕੋਹਲੀ ਨੇ ਧੋਨੀ ਦੇ ਫਾਰਮ ਹਾਊਸ 'ਤੇ ਡਿਨਰ ਕੀਤਾ ਤੇ ਇਸ ਮਗਰੋਂ ਧੋਨੀ ਨੇ ਖ਼ੁਦ ਕਾਰ ਚਲਾ ਕੇ ਕੋਹਲੀ ਨੂੰ ਉਸ ਦੇ ਹੋਟਲ ਛੱਡਿਆ।
ਕੋਹਲੀ, ਜੋ ਕਿ ਦੱਖਣੀ ਅਫ਼ਰੀਕਾ ਵਿਰੁੱਧ ਵਨਡੇ ਸੀਰੀਜ਼ ਲਈ ਰਾਂਚੀ ਵਿੱਚ ਹਨ, ਬੁੱਧਵਾਰ ਰਾਤ (27 ਨਵੰਬਰ) ਨੂੰ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਸਮੇਤ ਧੋਨੀ ਦੇ ਰਾਂਚੀ ਸਥਿਤ ਨਿੱਜੀ ਫਾਰਮ ਹਾਊਸ 'ਤੇ ਰਾਤ ਦੇ ਖਾਣੇ ਲਈ ਗਏ ਸਨ।
ਡਿਨਰ ਤੋਂ ਘੰਟਿਆਂ ਬਾਅਦ ਧੋਨੀ ਨੂੰ ਆਪਣੀ ਐੱਸ. ਯੂ. ਵੀ. (SUV) 'ਚ ਦੇਖਿਆ ਗਿਆ, ਜਦੋਂ ਕਿ ਕੋਹਲੀ ਉਨ੍ਹਾਂ ਦੇ ਨਾਲ ਵਾਲੀ ਸੀਟ 'ਤੇ ਬੈਠੇ ਸਨ। ਸਭ ਤੋਂ ਖਾਸ ਗੱਲ ਇਹ ਰਹੀ ਕਿ ਇਸ ਦੌਰਾਨ ਉਨ੍ਹਾਂ ਨਾਲ ਕੋਈ ਸਕਿਓਰਟੀ ਗਾਰਡ ਜਾਂ ਐਸਕੋਰਟ ਨਹੀਂ ਸੀ। ਇਸ ਵੀਡੀਓ ਨੇ ਦੋਵਾਂ ਦੇ ਫੈਨਜ਼ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਹੈ ਤੇ ਉਨ੍ਹਾਂ ਦੀ ਇੱਕ ਦਹਾਕੇ ਤੋਂ ਵੱਧ ਦੀ ਸਾਂਝੇਦਾਰੀ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਕਲਿੱਪ ਨੂੰ Reunion of the Year ਕਿਹਾ ਜਾ ਰਿਹਾ ਹੈ।
PM ਮੋਦੀ ਨੇ ਭਾਰਤੀ ਮਹਿਲਾ ਬਲਾਈਂਡ ਕ੍ਰਿਕਟ ਟੀਮ ਨਾਲ ਕੀਤੀ ਮੁਲਾਕਾਤ, ਵਿਸ਼ਵ ਕੱਪ ਜਿੱਤਣ 'ਤੇ ਦਿੱਤੀ ਵਧਾਈ
NEXT STORY