ਸਪੋਰਟਸ ਡੈਸਕ : ਚੇਨਈ ਸੁਪਰ ਕਿੰਗਜ਼ ਦੇ ਵਿਕਟਕੀਪਰ-ਬੱਲੇਬਾਜ਼ ਐੱਨ. ਜਗਦੀਸਨ ਨੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ‘ਨੋ ਸਪਾਰਕ’ ਟਿੱਪਣੀ ’ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਉਨ੍ਹਾਂ ਕਿਹਾ, ਮਹਾਨ ਕ੍ਰਿਕਟਰ ਦੀ ਟਿੱਪਣੀ ਨੂੰ ਗਲਤ ਸਮਝਿਆ ਗਿਆ ਸੀ। ਜਗਦੀਸਨ ਨੇ ਕਿਹਾ ਕਿ ਟਿੱਪਣੀ ਨੌਜਵਾਨਾਂ ਲਈ ਨਹੀਂ ਸੀ, ਇਹ ਆਈ. ਪੀ. ਐੱਲ. ’ਚ ਟੀਮ ਦੇ ਸੀਨੀਅਰ ਖਿਡਾਰੀਆਂ ਦੇ ਉੱਥਾਨ ਲਈ ਸੀ।
ਆਈ. ਪੀ. ਐੱਲ. 2020 ਦੌਰਾਨ ਧੋਨੀ ਨੇ ਕਿਹਾ ਸੀ ਕਿ ਚੇਨਈ ਸੁਪਰ ਕਿੰਗਜ਼ ਦੇ ਨੌਜਵਾਨਾਂ ਨੇ ਸੀਨੀਅਰ ਖਿਡਾਰੀਆਂ ਨੂੰ ਟੀਮ ਤੋਂ ਬਾਹਰ ਕਰਨ ਲਈ ਪੂਰੀ ਤਰ੍ਹਾਂ ਚੰਗਿਆੜੀ ਨਹੀਂ ਦਿਖਾਈ ਪਰ ਇਹ ਵੀ ਪੁਸ਼ਟੀ ਕੀਤੀ ਕਿ ਆਉਣ ਵਾਲੀਆਂ ਖੇਡਾਂ ’ਚ ਨੌਜਵਾਨ ਖਿਡਾਰੀਆਂ ਨੂੰ ਕੁਝ ਮੌਕੇ ਦਿੱਤੇ ਜਾਣਗੇ। ਧੋਨੀ ਨੇ ਕਿਹਾ ਸੀ, ਇਹ ਕਾਫੀ ਉਚਿਤ ਹੈ (ਨੌਜਵਾਨਾਂ ਨੂੰ ਮੌਕਾ ਨਹੀਂ ਦੇਣ ’ਤੇ), ਇਸ ਸੀਜ਼ਨ ’ਚ ਅਸੀਂ ਉਥੇ ਨਹੀਂ ਸਨ। ਸ਼ਾਇਦ ਅਸੀਂ ਆਪਣੇ ਕੁਝ ਨੌਜਵਾਨਾਂ ’ਚ ਓਨਾ ਸਪਾਰਕ ਨਹੀਂ ਦੇਖਿਆ। ਹੋ ਸਕਦਾ ਹੈ ਕਿ ਅੱਗੇ ਜਾ ਕੇ ਅਸੀਂ ਉਨ੍ਹਾਂ ਨੂੰ ਟੀਮ ’ਚ ਲਿਆਈਏ ਤੇ ਉਹ ਬਿਨਾਂ ਦਬਾਅ ਦੇ ਖੇਡਣ। ਜਗਦੀਸਨ ਨੇ ਇਕ ਸਪੋਰਟਸ ਵੈੱਬਸਾਈਟ ਨਾਲ ਗੱਲਬਾਤ ’ਚ ਕਿਹਾ, ਉਨ੍ਹਾਂ ਨੇ (ਧੋਨੀ ) ਜੋ ਕਿਹਾ, ਉਹ ਅਸਲ ’ਚ ਪ੍ਰੈੱਸ ਵੱਲੋਂ ਪੂਰੀ ਤਰ੍ਹਾਂ ਨਾਲ ਗਲਤ ਸਮਝਿਆ ਗਿਆ ਸੀ। ਈਮਾਨਦਾਰੀ ਨਾਲ ਕਹਾਂ ਤਾਂ ਇਹ ਨੌਜਵਾਨਾਂ ਬਾਰੇ ਨਹੀਂ ਸੀ, ਰੁਤੂਰਾਜ ਤੇ ਮੈਂ ਚੰਗਾ ਕੀਤਾ। ਉਹ ਅਜਿਹੇ ਹਨ, ਜੋ ਪੂਰੀ ਟੀਮ ਨੂੰ ਬੜ੍ਹਾਵਾ ਦੇਣ ਦੀ ਕੋਸ਼ਿਸ਼ ਕਰਦੇ ਹਨ, ਸੀਨੀਅਰ ਵੀ।
ਉਨ੍ਹਾਂ ਨੇ ਕਿਹਾ, ਜਦੋਂ ਤੁਹਾਡੇ ਕੋਲ ਟੀਮ ’ਚ ਅਜਿਹੇ ਦਿੱਗਜ ਹਨ, ਤਾਂ ਤੁਸੀਂ ਉਨ੍ਹਾਂ ’ਚੋਂ ਹਰ ’ਤੇ ਨਿਸ਼ਾਨਾ ਨਹੀਂ ਬਣਾ ਸਕਦੇ। ਇਕ ਅਜਿਹਾ ਤਰੀਕਾ ਹੋਣਾ ਚਾਹੀਦਾ ਹੈ, ਜਿਥੇ ਸੀਨੀਅਰ ਦਾ ਸਮਰਥਨ ਕੀਤਾ ਜਾਵੇ। ਉਨ੍ਹਾਂ ਦਾ ਬੈਕਅਪ ਲੈਣ ਲਈ, ਕੁਝ ਕਰਨਾ ਹੋਵੇਗਾ। ਉਨ੍ਹਾਂ ਦੀਆਂ ਟਿੱਪਣੀਆਂ ਤੋਂ ਬਾਅਦ, ਅਸੀਂ ਚੰਗਾ ਕੀਤਾ ਤੇ ਟੀਮ ਨੇ ਅਸਲ ’ਚ ਚੰਗਾ ਪ੍ਰਦਰਸ਼ਨ ਕੀਤਾ। ਧੋਨੀ ਦੀ ਟਿੱਪਣੀ ਤੋਂ ਬਾਅਦ, ਸੀ. ਐੱਸ. ਕੇ. ਨੇ ਆਈ. ਪੀ. ਐੱਲ. 2020 ’ਚ ਆਪਣੇ ਚੋਟੀ ਦੇ ਚਾਰ ਲੀਗ ਮੈਚਾਂ ’ਚੋਂ ਤਿੰਨ ’ਚ ਜਿੱਤ ਹਾਸਲ ਕੀਤੀ। ਜਗਦੀਸਨ ਨੇ ਕਿਹਾ, ਜਿਸ ਤਰ੍ਹਾਂ ਮੈਂ ਆਪਣੀ ਖੇਡ ਬਾਰੇ ਜਾਣਦਾ ਹਾਂ, ਮਾਨਸਿਕ ਤੌਰ ’ਤੇ ਤਿਆਰੀ ਕਰਦਾ ਹਾਂ। ਅਸੀਂ ਅਸਲ ’ਚ ਸੀ. ਐੱਸ. ਕੇ. ’ਚ ਤਕਨੀਕੀ ਪਹਿਲੂ ਬਹੁਤ ਜ਼ਿਆਦਾ ਕੰਮ ਨਹੀਂ ਕਰਦੇ ਕਿਉਂਕਿ ਸਾਡੇ ਕੋਲ ਬਹੁਤ ਸਮਾਂ ਨਹੀਂ ਹੈ ਪਰ ਦੂਸਰਿਆਂ ਨੂੰ ਦੇਖ ਕੇ ਅਤੇ ਉਹ ਮਾਨਸਿਕ ਤੌਰ ’ਤੇ ਕਿਵੇਂ ਤਿਆਰੀ ਕਰਦੇ ਹਨ, ਇਹ ਸਿੱਖਣ ਤੋਂ ਪਤਾ ਲੱਗਦਾ ਹੈ।
ਇੰਗਲੈਂਡ ’ਚ ਸੈਸ਼ਨ ਦਰ ਸੈਸ਼ਨ ਵਿਚ ਧਿਆਨ ਦੇਣਾ ਮਹੱਤਵਪੂਰਨ : ਗਿੱਲ
NEXT STORY