ਨਵੀਂ ਦਿੱਲੀ- ਭਾਰਤ ਦੇ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਅਤੇ ਕਪਤਾਨ ਰੋਹਿਤ ਸ਼ਰਮਾ ਦੇ ਵੱਖ-ਵੱਖ ਬੱਲੇਬਾਜ਼ੀ ਸਟਾਈਲ ਨਾਲ ਉਨ੍ਹਾਂ ਦੀ ਸਲਾਮੀ ਜੋੜੀ ਸਫਲ ਰਹੀ ਹੈ। ਜੇਕਰ ਭਾਰਤੀ ਟੀਮ ਏਸ਼ੀਆ ਕੱਪ ਅਤੇ ਵਿਸ਼ਵ ਕੱਪ 'ਚ ਉਤਰੇਗੀ ਤਾਂ ਕਾਮਯਾਬੀ ਦਾ ਦਾਰੋਦਮਾਰ ਬਹੁਤ ਹੱਦ ਤੱਕ ਇਸ ਜੋੜੀ 'ਤੇ ਰਹੇਗਾ। ਗਿੱਲ ਅਤੇ ਰੋਹਿਤ ਨੇ 9 ਮੈਚਾਂ 'ਚ ਇਕੱਠੇ ਖੇਡਦੇ ਹੋਏ ਵਨਡੇ 'ਚ 685 ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ- ਭਾਰਤੀ ਜੂਨੀਅਰ ਹਾਕੀ ਟੀਮ ਨੇ ਇੰਗਲੈਂਡ ਨੂੰ 4-0 ਨਾਲ ਹਰਾਇਆ
ਗਿੱਲ ਨੇ 'ਆਈਸੀਸੀ' ਨੂੰ ਦੱਸਿਆ, "ਰੋਹਿਤ ਪਾਵਰਪਲੇਅ 'ਚ ਹਵਾਈ ਸ਼ਾਟ ਮਾਰਨਾ ਪਸੰਦ ਕਰਦੇ ਹਨ ਜਦੋਂ ਕਿ ਮੈਂ ਜਗ੍ਹਾ ਲੱਭ ਕੇ ਚੌਕੇ ਮਾਰਦਾ ਹਾਂ।" ਉਨ੍ਹਾਂ ਨੂੰ ਛੱਕੇ ਮਾਰਨਾ ਪਸੰਦ ਹੈ। ਮੈਨੂੰ ਲੱਗਦਾ ਹੈ ਕਿ ਇਹ ਜੋੜੀ ਉਨ੍ਹਾਂ ਦੇ ਵੱਖ-ਵੱਖ ਸਟਾਈਲਾਂ ਕਾਰਨ ਸਫਲ ਰਹੀ ਹੈ।'' ਰੋਹਿਤ ਨਾਲ ਬੱਲੇਬਾਜ਼ੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਪਤਾਨ ਉਨ੍ਹਾਂ ਨੂੰ ਆਪਣੀ ਕੁਦਰਤੀ ਖੇਡ ਖੇਡਣ ਦੀ ਆਜ਼ਾਦੀ ਦਿੰਦਾ ਹੈ।
ਉਨ੍ਹਾਂ ਨੇ ਕਿਹਾ, ''ਉਨ੍ਹਾਂ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨਾ ਬਹੁਤ ਵਧੀਆ ਹੈ। ਖ਼ਾਸ ਤੌਰ 'ਤੇ ਜਦੋਂ ਇਹ ਪਤਾ ਹੋਵੇ ਕਿ ਸਾਰਾ ਧਿਆਨ ਉਨ੍ਹਾਂ 'ਤੇ ਹੋਵੇਗਾ। ਉਹ ਦੂਜੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਦੀ ਇਜਾਜ਼ਤ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ “ਉਹ ਖਿਡਾਰੀਆਂ ਨੂੰ ਪੂਰੀ ਆਜ਼ਾਦੀ ਦਿੰਦੇ ਹਨ।” ਭਾਰਤੀ ਟੀਮ ਏਸ਼ੀਆ ਕੱਪ 'ਚ ਆਪਣਾ ਪਹਿਲਾ ਮੈਚ 2 ਸਤੰਬਰ ਨੂੰ ਕੈਂਡੀ 'ਚ ਕੱਟੜ ਵਿਰੋਧੀ ਪਾਕਿਸਤਾਨ ਖ਼ਿਲਾਫ਼ ਖੇਡੇਗੀ। ਇਸ ਦੇ ਨਾਲ ਹੀ ਵਿਸ਼ਵ ਕੱਪ 'ਚ ਉਨ੍ਹਾਂ ਨੇ 8 ਅਕਤੂਬਰ ਨੂੰ ਚੇਨਈ 'ਚ ਆਸਟ੍ਰੇਲੀਆ ਖ਼ਿਲਾਫ਼ ਪਹਿਲਾ ਮੈਚ ਖੇਡਣਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਗਲੈਂਡ ਦੇ ਕੋਚ ਨੇ ਵਿਸ਼ਵ ਕੱਪ 2023 ਦੇ ਚੁਣੇ ਸੈਮੀਫਾਈਨਲਿਸਟ, ਪਾਕਿਸਤਾਨ ਨੂੰ ਕੀਤਾ ਬਾਹਰ
NEXT STORY