ਮੈਲਬੋਰਨ— ਖਿਤਾਬ ਦੇ ਦਾਅਵੇਦਾਰ ਤੇ ਸਾਬਕਾ ਜੇਤੂ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ, 20 ਵਾਰ ਦੇ ਗ੍ਰੈਂਡ ਸਲੇਮ ਅਜੇਤੂ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ, ਮਹਿਲਾਵਾਂ 'ਚ ਨੰਬਰ ਇਕ ਆਸਟਰੇਲੀਆ ਦੀ ਐਸ਼ਲੇ ਬਾਰਟੀ ਤੇ ਤੀਜੇ ਸੀਡ ਜਾਪਾਨ ਦੀ ਨਾਓਮੀ ਓਸਾਕਾ ਨੇ ਬੁੱਧਵਾਰ ਨੂੰ ਆਪਣੇ-ਆਪਣੇ ਮੁਕਾਬਲੇ ਆਸਾਨੀ ਨਾਲ ਜਿੱਤ ਕੇ ਆਸਟਰੇਲੀਆ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ 'ਚ ਜਗ੍ਹਾ ਬਣਾ ਲਈ। 7 ਵਾਰ ਦੇ ਜੇਤੂ ਤੇ ਦੂਜੀ ਸੀਡ ਜੋਕੋਵਿਚ ਨੇ ਵਾਈਲਡ ਕਾਰਡ ਧਾਰੀ ਜਾਪਾਨ ਦੇ ਤਸਸੂਮੋ ਇਟੋ ਨੂੰ ਇਕ ਘੰਟੇ 35 ਮਿੰਟ 'ਚ 6-1, 6-4, 6-2 ਨਾਲ ਹਰਾਇਆ ਜਦਕਿ ਤੀਜੀ ਸੀਡ ਫੈਡਰਰ ਨੇ ਸਰਬੀਆ ਦੇ ਫਿਲਿਪ ਕ੍ਰੇਜਿਨੋਵਿਚ ਨੂੰ ਇਕ ਘੰਟੇ 32 ਮਿੰਟ 'ਚ 6-1, 6-4, 6-1 ਨਾਲ ਹਰਾ ਦਿੱਤਾ।
ਵਿਸ਼ਵ ਦੀ ਨੰਬਰ ਇਕ ਖਿਡਾਰਨ ਤੇ ਟਾਪ ਸੀਡ ਬਾਰਟੀ ਨੇ ਦੂਜੇ ਦੌਰ 'ਚ ਸਲੇਵੇਨਿਆ ਦੀ ਪੋਲੋਨਾ ਹਰਕੋਗ ਨੂੰ ਇਕ ਘੰਟੇ 6 ਮਿੰਟ 'ਚ 6-1, 6-4 ਨਾਲ ਹਰਾਇਆ। ਓਸਾਕਾ ਨੇ ਚੀਨ ਦੀ ਸੇਈਸੇਈ ਝੋਂਗ ਨੂੰ ਇਕ ਘੰਟੇ 20 ਮਿੰਟ 'ਚ 6-2, 6-4 ਨਾਲ ਹਰਾਇਆ। 23 ਵਾਰ ਦੀ ਗ੍ਰੈਂਡ ਸਲੇਮ ਜੇਤੂ ਤੇ 8ਵੀਂ ਸੀਡ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਸਲੋਵੇਨੀਆ ਜਿਦਾਨਸੇਕ ਨੂੰ ਇਕ ਘੰਟੇ 18 ਮਿੰਟ 'ਚ 6-2, 6-3 ਨਾਲ ਹਰਾਇਆ। 7ਵੀਂ ਸੀਡ ਚੈੱਕਗਣਰਾਜ ਦੀ ਪੇਤਰਾ ਕਿਵਤੋਵਾ ਨੇ ਸਪੇਨ ਦੀ ਪਾਉਲਾ ਬਾਦੋਸਾ ਨੂੰ ਇਕ ਘੰਟੇ 38 ਮਿੰਟ 'ਚ 7-5, 7-5 ਨਾਲ ਹਰਾ ਕੇ ਦੂਜੇ ਦੌਰ 'ਚ ਜਗ੍ਹਾ ਬਣਾ ਲਈ।
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪਾਉਣ ਵਾਲਾ ਪਹਿਲਾ ਮੋਟਰਸਪੋਰਟਸ ਖਿਡਾਰੀ ਬਣਿਆ ਯਸ਼
NEXT STORY