ਮੈਲਬੋਰਨ- ਕੋਰੋਨਾ ਦਾ ਟੀਕਾ ਨਹੀਂ ਲਗਵਾਉਣ ਕਾਰਨ ਵੀਜ਼ਾ ਦੂਜੀ ਵਾਰ ਰੱਦ ਹੋਣ ਦੇ ਖ਼ਿਲਾਫ਼ ਨੋਵਾਕ ਜੋਕੋਵਿਚ ਦੀ ਅਪੀਲੀ ਸ਼ਨੀਵਾਰ ਨੂੰ ਅਦਾਲਤ ਦੇ ਸਾਹਮਣੇ ਭੇਜ ਦਿੱਤੀ ਗਈ। ਆਸਟਰੇਲੀਆਈ ਓਪਨ ਤੋਂ ਦੋ ਦਿਨ ਪਹਿਲਾਂ ਮਾਮਲੇ ਦੀ ਸੁਣਵਾਈ ਦੀ 15 ਮਿੰਟ ਦੀ ਆਨਲਾਈਨ ਫੀਡ ਉਪਲੱਬਧ ਕਰਾਈ ਗਈ ਜਿਸ 'ਚ ਜੋਕੋਵਿਚ ਨਜ਼ਰ ਨਹੀਂ ਆਏ।
ਇਹ ਵੀ ਪੜ੍ਹੋ : ਆਸਟ੍ਰੇਲੀਆ ’ਚ ਹਿਰਾਸਤ ’ਚ ਲਏ ਗਏ ਟੈਨਿਸ ਸਟਾਰ ਨੋਵਾਕ ਜੋਕੋਵਿਚ, ਸਰਕਾਰ ਨੇ ਦੱਸਿਆ ਦੇਸ਼ ਲਈ ਖ਼ਤਰਾ
ਜੱਜ ਡੇਵਿਡ ਓ ਕਾਲਾਗਨ ਨੇ ਜੋਕੋਵਿਚ ਤੇ ਸਰਕਾਰ ਦੇ ਵਕੀਲਾਂ ਤੋਂ ਲਿਖਤ ਦਲੀਲ ਸ਼ਨੀਵਾਰ ਨੂੰ ਜਮਾ ਕਰਨ ਲਈ ਕਿਹਾ। ਮਾਮਲੇ ਦੀ ਅਗਲੀ ਸੁਣਵਾਈ ਐਤਵਾਰ ਨੂੰ ਸਵੇਰੇ ਹੋਵੇਗੀ। ਇਮੀਗ੍ਰੇਸ਼ਨ ਮੰਤਰੀ ਐਲੇਕਸ ਹਾਕੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਮੰਤਰੀ ਦੇ ਤੌਰ 'ਤੇ ਆਪਣੇ ਵਿਸ਼ੇਸ਼ ਅਧਿਕਾਰ ਦੀ ਵਰਤੋਂ ਕਰਦੇ ਹੋਏ ਇਸ 34 ਸਾਲਾ ਖਿਡਾਰੀ ਦਾ ਵੀਜ਼ਾ ਜਨਹਿਤ ਆਧਾਰ 'ਤੇ ਰੱਦ ਕਰ ਦਿੱਤਾ ਹੈ। ਹਾਕੇ ਨੇ ਕਿਹਾ ਕਿ ਉਨ੍ਹਾਂ ਨੇ ਜਨਹਿਤ ਨੂੰ ਧਿਆਨ 'ਚ ਰੱਖ ਕੇ ਸਿਹਤ ਸਬੰਧੀ ਕਾਰਨਾਂ ਕਾਰਨ ਇਹ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ : ਪੁਜਾਰਾ ਤੇ ਰਹਾਣੇ ਦੇ ਭਵਿੱਖ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਤੋੜੀ ਚੁੱਪੀ
ਉਨ੍ਹਾਂ ਨੇ ਇਕ ਬਿਆਨ 'ਚ ਕਿਹਾ, 'ਮੌਰਿਸਨ ਸਰਕਾਰ ਆਸਟਰੇਲੀਆਈ ਸਰਹੱਦਾਂ ਦੀ ਕੋਰੋਨਾ ਮਹਾਮਾਰੀ ਦੇ ਇਸ ਦੌਰ 'ਚ ਰੱਖਿਆ ਕਰਨ ਨੂੰ ਲੈ ਕੇ ਵਚਨਬੱਧ ਹੈ।' ਜੋਕੋਵਿਚ ਦਾ ਵੀਜ਼ਾ ਦੂਜੀ ਵਾਰ ਰੱਦ ਹੋਇਆ ਹੈ। ਪਿਛਲੇ ਹਫ਼ਤੇ ਮੈਲਬੋਰਨ ਪਹੁੰਚਦੇ ਹੀ ਆਸਟਰੇਲੀਆਈ ਸਰਹੱਦੀ ਬਲਾਂ ਵਲੋਂ ਉਨ੍ਹਾਂ ਦਾ ਵੀਜ਼ਾ ਰੱਦ ਕੀਤਾ ਗਿਆ ਸੀ ਕਿਉਂਕਿ ਆਸਟਰੇਲੀਆ ਦੇ ਸਖ਼ਤ ਕੋਰੋਨਾ ਟੀਕਾਕਰਨ ਨਿਯਮਾਂ ਤੋਂ ਮੈਡੀਕਲ ਛੂਟ ਦੇ ਲਈ ਜ਼ਰੂਰੀ ਮਾਪਦੰਡਾਂ 'ਤੇ ਉਹ ਖਰੇ ਨਹੀਂ ਉਤਰੇ ਸਨ। ਉਨ੍ਹਾਂ ਨੇ ਚਾਰ ਰਾਤਾਂ ਇਕਾਂਤਵਾਸ 'ਚ ਹੋਟਲ 'ਚ ਬਿਤਾਈਆਂ ਜਿਸ ਤੋਂ ਬਾਅਦ ਸੋਮਵਰ ਨੂੰ ਜੱਜ ਨੇ ਉਨ੍ਹਾਂ ਦੇ ਪੱਖ 'ਚ ਫੈਸਲਾ ਦਿੱਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੁਜਾਰਾ ਤੇ ਰਹਾਣੇ ਦੇ ਭਵਿੱਖ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਤੋੜੀ ਚੁੱਪੀ
NEXT STORY