ਜੇਨੇਵਾ : ਨੋਵਾਕ ਜੋਕੋਵਿਚ ਨੇ ਬੁੱਧਵਾਰ ਨੂੰ ਇੱਥੇ ਗੈਰ ਦਰਜਾ ਪ੍ਰਾਪਤ ਯਾਨਿਕ ਹੈਂਫਮੈਨ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਜੇਨੇਵਾ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਕੇ ਆਪਣਾ 37ਵਾਂ ਜਨਮ ਦਿਨ ਮਨਾਇਆ। ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਜੋਕੋਵਿਚ ਨੇ ਹੈਂਫਮੈਨ ਨੂੰ 6-3, 6-3 ਨਾਲ ਹਰਾਇਆ, ਜੋ ਕਿ ਏਟੀਪੀ ਟੂਰਨਾਮੈਂਟ ਵਿਚ ਉਸ ਦੀ 1100ਵੀਂ ਜਿੱਤ ਹੈ। ਜੋਕੋਵਿਚ ਦੂਜੇ ਸੈੱਟ 'ਚ ਇਕ ਸਮੇਂ 'ਤੇ 0-3 ਨਾਲ ਪਿਛੜ ਰਹੇ ਸਨ ਪਰ ਇਸ ਤੋਂ ਬਾਅਦ ਉਸ ਨੇ ਲਗਾਤਾਰ ਛੇ ਗੇਮਾਂ ਜਿੱਤ ਕੇ ਸੈੱਟ ਅਤੇ ਮੈਚ ਜਿੱਤ ਲਿਆ।
ਹੈਂਫਮੈਨ ਨੇ ਪਹਿਲੇ ਦੌਰ ਵਿੱਚ ਐਂਡੀ ਮਰੇ ਨੂੰ 7-5, 6-2 ਨਾਲ ਹਰਾਇਆ।
ਸੀਜ਼ਨ ਦੇ ਆਪਣੇ ਪਹਿਲੇ ਖ਼ਿਤਾਬ ਦੀ ਭਾਲ ਕਰ ਰਹੇ ਜੋਕੋਵਿਚ ਦਾ ਅਗਲਾ ਮੁਕਾਬਲਾ ਡੇਨਿਸ ਸ਼ਾਪੋਵਾਲੋਵ ਅਤੇ ਟੈਲੋਨ ਗ੍ਰੀਕਸਪੂਅਰ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਜੇਨੇਵਾ ਓਪਨ ਦਾ ਫਾਈਨਲ ਸ਼ਨੀਵਾਰ ਨੂੰ ਹੋਵੇਗਾ ਜਦੋਂ ਕਿ ਮੁੱਖ ਡਰਾਅ ਮੈਚ ਇੱਕ ਦਿਨ ਬਾਅਦ ਰੋਲੈਂਡ ਗੈਰੋਸ ਵਿੱਚ ਸ਼ੁਰੂ ਹੋਣਗੇ ਜਿੱਥੇ ਜੋਕੋਵਿਚ ਡਿਫੈਂਡਿੰਗ ਚੈਂਪੀਅਨ ਹੈ।
ਭਾਰਤ ਦੀਆਂ ਮਹਿਲਾ ਅਤੇ ਪੁਰਸ਼ ਜੂਨੀਅਰ ਹਾਕੀ ਟੀਮਾਂ ਹਾਰੀਆਂ
NEXT STORY