ਨਿਊਯਾਰਕ– ਨੋਵਾਕ ਜੋਕੋਵਿਚ ਨੇ ਆਪਣੇ ਸ਼ਾਨਦਾਰ ਕਰੀਅਰ ਵਿਚ ਹੁਣ ਤੱਕ 14 ਕਰੋੜ ਡਾਲਰ ਤੋਂ ਇਲਾਵਾ ਇਸ਼ਤਿਹਾਰਾਂ ਤੋਂ ਵੀ ਕਈ ਕਰੋੜਾਂ ਡਾਲਰ ਕਮਾਏ ਹਨ ਤੇ ਅਜਿਹੇ ਵਿਚ ਜੇਕਰ ਉਹ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਦੌਰਾਨ ਹੋਟਲ ਦੀ ਬਜਾਏ ਕਿਰਾਏ 'ਤੇ ਵੱਡਾ ਘਰ ਲੈ ਕੇ ਲੈ ਰਿਹਾ ਹੈ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਉਹ ਦੋ ਹਫਤਿਆਂ ਤ ਚੱਲਣ ਵਾਲੇ ਟੂਰਨਾਮੈਂਟ ਲਈ 40,000 ਡਾਲਰ (ਲਗਭਗ 29 ਲੱਖ ਰੁਪਏ) ਕਿਰਾਇਆ ਦੇ ਰਿਹਾ ਹੈ ਪਰ ਉਸਦੇ ਸ਼ਬਦਾਂ ਵਿਚ ਇਸ ਤੋਂ ਮਿਲਣ ਵਾਲੇ ਆਰਾਮ ਦੀ ਕੋਈ ਲਾਗਤ ਨਹੀਂ ਹੈ।
ਇਸ ਸਾਲ ਕੋਰੋਨਾ ਵਾਇਰਸ ਦੇ ਬਾਵਜੂਦ ਯੂ. ਐੱਸ. ਓਪਨ ਵਿਚ ਹਿੱਸਾ ਲੈ ਰਹੇ ਜ਼ਿਆਦਾਤਰ ਖਿਡਾਰੀਆਂ ਨੇ ਅਧਿਕਾਰਤ ਟੂਰਨਾਮੈਂਟ ਹੋਟਲ ਵਿਚ ਠਹਿਰਣ ਨੂੰ ਪਹਿਲ ਦਿੱਤੀ ਹੈ। ਅਮਰੀਕੀ ਟੈਨਿਸ ਸੰਘ ਉਸ ਵਿਚ ਹਰੇਕ ਖਿਡਾਰੀ ਲਈ ਕਮਰੇ ਦਾ ਭੁਗਤਾਨ ਕਰ ਰਿਹਾ ਹੈ। ਜੇਕਰ ਕੋਈ ਖਿਡਾਰੀ ਆਪਣੇ ਸਹਿਯੋਗੀ ਲਈ ਵੱਖਰਾ ਕਮਰਾ ਚਾਹੁੰਦਾ ਹੈ ਤਾਂ ਉਸ ਨੂੰ ਉਸਦਾ ਭੁਗਤਾਨ ਕਰਨਾ ਪਵੇਗਾ। ਜੋਕੋਵਿਚ ਸਮੇਤ 8 ਖਿਡਾਰੀਆਂ ਨੇ ਲਾਂਗ ਆਈਲੈਂਡ ਵਿਚ ਪੂਰਾ ਘਰ ਕਿਰਾਏ 'ਤੇ ਲਿਆ ਹੈ। ਇਸ ਵਿਚ ਸੇਰੇਨਾ ਵਿਲੀਅਮਸ ਤੇ ਮਿਲੋਸ ਰਾਓਨਿਕ ਵੀ ਸ਼ਾਮਲ ਹਨ।
ਹਰਿਆਣਾ : ਸੋਨੀਪਤ ਦੇ ਮੁਰਥਲ 'ਚ ਸੁਖਦੇਵ ਢਾਬੇ ਦੇ 65 ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ
NEXT STORY