ਟੋਕੀਓ— ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਆਪਣੇ ਖੱਬੇ ਮੋਢੇ ਦੀ ਸੱਟ ਤੋਂ ਉਭਰ ਕੇ ਜਾਪਾਨ ਓਪਨ ਵਿਚ ਜਿੱਤ ਨਾਲ ਸ਼ੁਰੂਆਤ ਕੀਤੀ, ਜਿਹੜਾ ਉਸਦਾ ਯੂ. ਐੱਸ. ਓਪਨ ਵਿਚੋਂ ਹਟਣ ਤੋਂ ਬਾਅਦ ਪਹਿਲਾ ਟੂਰਨਾਮੈਂਟ ਹੈ। ਸਰਬੀਆ ਦੇ ਇਸ ਤਜਰੇਬਕਾਰ ਖਿਡਾਰੀ ਨੇ ਆਸਟਰੇਲੀਆ ਦੇ 20 ਸਾਲਾ ਅਲੇਕਸੀ ਪੋਪਯਰਿਨ ਨੂੰ 6-4, 6-2 ਨਾਲ ਹਰਾਇਆ। ਜੋਕੋਵਿਚ ਖੱਬੇ ਮੋਢੇ ਦੀ ਸੱਟ ਕਾਰਣ ਯੂ. ਐੱਸ. ਓਪਨ ਵਿਚ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਵਿਰੁੱਧ ਚੌਥੇ ਦੌਰ ਦੇ ਮੈਚ ਵਿਚੋਂ ਹਟ ਗਿਆ ਸੀ। ਜਾਪਾਨ ਓਪਨ ਦੇ ਹੋਰ ਮੈਚਾਂ ਵਿਚ ਜਾਪਾਨ ਦੇ ਵਾਈਲਡ ਕਾਰਡ ਨਾਲ ਐਂਟ੍ਰੀ ਕਰਨ ਵਾਲੇ ਟੈਰੋ ਡੈਨਿਅਲ ਨੇ ਕ੍ਰੋਏਸ਼ੀਆ ਦੇ ਬੋਰਨਾ ਕੋਰਿਚ ਨੂੰ 6-4, 4-6, 7-6 (7/5) ਨਾਲ ਹਰਾਇਆ। ਜਾਪਾਨ ਦੇ ਕੁਆਲੀਫਾਇਰ ਯਾਸੁਤਾਕਾ ਉਚਿਯਾਮਾ ਨੇ ਚੌਥਾ ਦਰਜਾ ਪ੍ਰਾਪਤ ਬੈਨੋਇਟ ਪਿਯਰੇ ਨੂੰ 6-2, 6-2 ਨਾਲ ਹਰਾਇਆ।
ਫਿਡੇ ਸ਼ਤਰੰਜ ਵਿਸ਼ਵ ਕੱਪ ਫਾਈਨਲ : ਡਿੰਗ ਲੀਰੇਨ ਨੇ ਦੂਜਾ ਮੁਕਾਬਲਾ ਜਿੱਤ ਕੇ ਬਣਾਈ ਬੜ੍ਹਤ
NEXT STORY