ਲੰਡਨ— ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਸ਼ੁੱਕਰਵਾਰ ਨੂੰ ਚਾਰ ਸੈੱਟਾਂ ਦੇ ਮਹੱਤਵਪੂਰਨ ਮੁਕਾਬਲੇ 'ਚ ਪੋਲੈਂਡ ਦੇ ਹਿਊਬਟਰ ਹਰਕਾਜ ਨੂੰ 7-5, 6-7, 6-1, 6-4 ਨਾਲ ਹਰਾ ਕੇ 12ਵੀਂ ਵਾਰ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਪ੍ਰੀ ਕੁਆਟਰਫਾਈਨਲ 'ਚ ਜਗ੍ਹਾ ਬਣਾ ਲਈ ਜਦਕਿ ਚੌਥੀ ਸੀਡ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨੂੰ ਤੀਜੇ ਦੌਰ 'ਚ ਹਰਾ ਦਾ ਸਾਹਮਣਾ ਕਰਨਾ ਪਿਆ। ਮਹਿਲਾਵਾਂ 'ਚ ਤੀਜਾ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਕੈਰਲਿਨਾ ਪਿਲਸਕੋਵਾ ਦੀ ਸਿਮੋਨਾ ਹਾਲੇਪ, ਅੱਠਵੀਂ ਸੀਡ ਯੂਕ੍ਰੇਨ ਦੀ ਐਲਿਨਾ ਸਵੀਤੋਲਿਨਾ ਤੇ 15ਵਾਂ ਦਰਜਾ ਪ੍ਰਾਪਤ ਕੈਨੇਡਾ ਦੇ ਮਿਲੋਸ ਰਾਓਨਿਕ ਨੇ ਸ਼ੁੱਕਰਵਾਰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਪਿਲਸਕੋਵਾ ਨੇ ਚੀਨੀ ਤਾਈਪੇ ਦੇ ਸੂ ਵੇਈ ਸੀਹ ਨੂੰ 6-3, 2-6, 6-4 ਨਾਲ ਤੇ ਸਵੀਤੋਲਿਨਾ ਨੇ ਯੂਨਾਨ ਦੀ ਮਾਰੀਆ ਸਕਾਰੀ ਨੂੰ 6-3, 6-7, 6-2 ਨਾਲ ਹਰਾਇਆ। ਇਸ ਤੋਂ ਇਲਾਵਾ 14ਵੀਂ ਸੀਡ ਡੈੱਨਮਾਰਕ ਦੀ ਕੈਰੋਲਿਨਾ ਵੋਜਨਿਆਕੀ ਨੇ ਚੀਨ ਦੀ ਸ਼ੂਆਈ ਝਾਂਗ ਨੂੰ 6-4, 6-2 ਨਾਲ ਹਰਾਇਆ।
ਜੋਕੋਵਿਚ ਨੇ ਇਹ ਮੁਕਾਬਲਾ ਤਿੰਨ ਘੰਟੇ 'ਚ ਜਿੱਤਿਆ। ਜੋਕੋਵਿਚ ਨੇ ਦੂਜੇ ਸੈੱਟ ਟਾਈ ਬ੍ਰੇਕ 'ਚ ਗਵਾਉਣ ਤੋਂ ਬਾਅਦ ਹਿਊਬਟਰ ਨੂੰ ਫਿਰ ਕੋਈ ਮੌਕਾ ਨਹੀਂ ਦਿੱਤਾ। ਚੌਥੀ ਸੀਡ ਐਂਡਰਸਨ ਤੀਜੇ ਦੌਰ 'ਚ ਉਲਟਫੇਰ ਦਾ ਸ਼ਿਕਾਰ ਹੋ ਗਿਆ। 26ਵੀਂ ਸੀਡ ਅਰਜਨਟੀਨਾ ਦੇ ਪੇਲਾ ਨੇ ਐਂਡਰਸਨ ਨੂੰ 2 ਘੰਟੇ 34 ਮਿੰਟ 'ਚ 6-4, 6-3, 7-6 ਨਾਲ ਹਰਾ ਕੇ ਪਹਿਲੀ ਵਾਰ ਆਖਰੀ 16 'ਚ ਜਗ੍ਹਾ ਬਣਾਈ।
ਰਿਧੀਮਾ ਨੇ ਜਿੱਤਿਆ ਮਹਿਲਾ ਗੋਲਫ ਦਾ 9ਵਾਂ ਪੜਾਅ
NEXT STORY