ਲੰਡਨ— ਏ. ਟੀ. ਪੀ. ਫ਼ਾਈਨਲਸ ਟਰਾਫ਼ੀ ਲਈ ਦੁਨੀਆ ਦੇ ਨੰਬਰ ਇਕ ਨੋਵਾਕ ਜੋਕੋਵਿਚ ਤੇ ਨੰਬਰ ਦੋ ਰਾਫ਼ੇਲ ਨਡਾਲ ਵਿਚਾਲੇ ਮੁਕਾਬਲਾ ਨਹੀਂ ਹੋਵੇਗਾ ਸਗੋਂ ਇਸ ਮੁਕਾਬਲੇ 'ਚ ਡੋਮਿਨਿਕ ਥਿਏਮ (ਤੀਜੇ ਨੰਬਰ) ਅਤੇ ਦਾਨਿਲ ਮੇਦਵੇਦੇਵ (ਚੌਥੇ ਨੰਬਰ) ਇਕ ਦੂਜੇ ਦੇ ਆਹਮੋ-ਸਾਹਮਣੇ ਹੋਣਗੇ।
ਇਹ ਵੀ ਪੜ੍ਹੋ : ਸਾਡੇ ਕੋਲ ਕੋਹਲੀ ਖਿਲਾਫ ਰਣਨੀਤੀ ਹੈ : ਸਟੋਈਨਿਸ
ਮੇਦਵੇਦੇਵ ਖ਼ਿਲਾਫ਼ ਮੈਚ ਦਾ ਸ਼ੁਰੂਆਤੀ ਸੈੱਟ ਆਪਣੇ ਨਾਂ ਕਰਨ ਤੋਂ ਪਹਿਲਾਂ 20 ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਨਡਾਲ ਲਗਾਤਾਰ 71 ਮੈਚਾਂ 'ਚ ਜਿੱਤ ਹਾਸਲ ਕਰ ਚੁੱਕੇ ਸਨ। ਉਹ ਸ਼ਨੀਵਾਰ ਨੂੰ ਸੈਮੀਫ਼ਾਈਨਲ ਦੇ ਦੂਜੇ ਸੈੱਟ 'ਚ 5-4 ਨਾਲ ਅੱਗੇ ਚਲ ਰਹੇ ਸਨ। ਪਰ ਮੇਦਵੇਦੇਵ ਨੇ ਵਾਪਸੀ ਕਰਦੇ ਹੋਏ ਇਸ ਨੂੰ 3-6, 7-6, 6-3 ਨਾਲ ਜਿੱਤ ਲਿਆ।
ਇਸ ਤੋਂ ਪਹਿਲਾਂ ਥਿਏਮ ਨੇ 17 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਜੋਕੋਵਿਚ ਦੇ ਖਿਲਾਫ ਸੈਮੀਫਾਈਨਲ 'ਚ 7-5, 6-7, 7-6 ਨਾਲ ਜਿੱਤ ਹਾਸਲ ਕੀਤੀ ਜਿਸ ਦਾ ਦੂਜਾ ਤੇ ਤੀਜਾ ਸੈੱਟ ਟਾਈਬ੍ਰੇਕਰ ਰਿਹਾ। ਥਿਏਮ ਨੇ ਇਸ ਤਰ੍ਹਾਂ ਜੋਕੋਵਿਚ ਦੀ ਰਿਕਾਰਡ ਬਰਾਬਰੀ ਕਰਨ ਦੀ ਛੇਵੀਂ ਏ. ਟੀ. ਪੀ. ਫ਼ਾਈਨਲਸ ਟਰਾਫ਼ੀ ਦੀ ਉਮੀਦ ਤੋੜ ਦਿੱਤੀ।
ਸਾਡੇ ਕੋਲ ਕੋਹਲੀ ਖਿਲਾਫ ਰਣਨੀਤੀ ਹੈ : ਸਟੋਈਨਿਸ
NEXT STORY