ਸਪੋਰਟਸ ਡੈਸਕ: ਟੋਕੀਓ ਓਲੰਪਿਕ ਵਿਚ ਮੀਰਾਬਾਈ ਚਾਨੂ ਨੇ ਸ਼ਨੀਵਾਰ ਨੂੰ ਔਰਤਾਂ ਦੇ 49 ਕਿਲੋਗ੍ਰਾਮ ਵੇਟਲਿਫਟ ਮੁਕਾਬਲੇ ਵਿਚ ਭਾਰਤ ਲਈ ਪਹਿਲਾ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਇਤਿਹਾਸ ਰਚਣ ਮਗਰੋਂ ਮੀਰਾਬਾਈ ਚਾਨੂ ਨੇ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਮੈਂ ਕਾਫ਼ੀ ਸਮੇਂ ਤੋਂ ਪੀਜ਼ਾ ਨਹੀਂ ਖਾਧਾ ਹੈ ਅਤੇ ਮੈਂ ਸਭ ਤੋਂ ਪਹਿਲਾਂ ਪੀਜ਼ਾ ਖਾਵਾਂਗੀ ਅਤੇ ਬਹੁਤ ਜ਼ਿਆਦਾ ਖਾਵਾਂਗੀ। ਇਸ ਦੇ ਬਾਅਦ ਡੋਮੀਨੋਜ਼ ਇੰਡੀਆ ਨੇ ਚਾਨੂ ਲਈ ਵੱਡਾ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ ’ਚ ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ, ਭਾਰਤ ਨੂੰ ਮਿਲਿਆ ਪਹਿਲਾ ਤਮਗਾ
ਪੀਜ਼ਾ ਕੰਪਨੀ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ’ਤੇ ਟਵੀਟ ਕਰਦੇ ਹੋਏ ਲਿਖਿਆ, ‘ਤੁਸੀਂ ਕਿਹਾ ਅਤੇ ਅਸੀਂ ਸੁਣ ਲਿਆ। ਅਸੀਂ ਕਦੇ ਨਹੀਂ ਚਾਹੁੰਦੇ ਕਿ ਮੀਰਾਬਾਈ ਚਾਨੂ ਨੂੰ ਪੀਜ਼ਾ ਖਾਣ ਲਈ ਇੰਤਜ਼ਾਰ ਕਰਨਾ ਪਏ। ਇਸ ਲਈ ਅਸੀਂ ਉਨ੍ਹਾਂ ਨੂੰ ਜੀਵਨ ਭਰ ਲਈ ਮੁਫ਼ਤ ਡੋਮੀਨੋਜ਼ ਪੀਜ਼ਾ ਦੇ ਰਹੇ ਹਾਂ।’ ਸੋਸ਼ਲ ਮੀਡੀਆ ’ਤੇ ਵੀ ਲੋਕਾਂ ਨੇ ਡੋਮੀਨੋਜ਼ ਦੀ ਇਸ ਪਹਿਲ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ: ਭਾਰਤ ਦੀ ਇਕ ਹੋਰ ਧੀ ਨੇ ਚਮਕਾਇਆ ਦੇਸ਼ ਦਾ ਨਾਮ, ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ ਜਿੱਤਿਆ ਗੋਲਡ ਮੈਡਲ
ਦੱਸ ਦੇਈਏ ਕਿ 26 ਸਾਲਾ ਮੀਰਾਬਾਈ ਚਾਨੂ ਨੇ ਭਾਰਤ ਦਾ 21 ਸਾਲ ਦਾ ਇੰਤਜ਼ਾਰ ਖ਼ਤਮ ਕਰਦੇ ਹੋਏ ਕਲੀਨ ਐਂਡ ਜਰਕ ਵਿਚ 115 ਕਿਲੋਗ੍ਰਾਮ ਅਤੇ ਸਨੈਚ ਵਿਚ 87 ਕਿਲੋਗ੍ਰਾਮ ਨਾਲ ਕੁੱਲ 202 ਕਿਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ। ਇਸ ਤੋਂ ਪਹਿਲਾਂ ਕਰਨਮ ਮੱਲੇਸ਼ਵਰੀ ਨੇ ਸਿਡਨੀ ਓਲੰਪਿਕ ਖੇਡਾ 2000 ਵਿਚ ਦੇਸ਼ ਨੂੰ ਵੇਟਲਿਫਟਿੰਗ ਵਿਚ ਚਾਂਦੀ ਦਾ ਤਮਗਾ ਦਿਵਾਇਆ ਸੀ। ਮੀਰਾਬਾਈ ਚਾਨੂ ਪਹਿਲੀ ਭਾਰਤੀ ਵੇਟਲਿਫਟਰ ਹੈ, ਜਿਨ੍ਹਾਂ ਨੇ ਓਲੰਪਿਕ ਵਿਚ ਚਾਂਦੀ ਦਾ ਤਮਗਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਮਨੁ ਭਾਕਰ ਦੀ ਪਿਸਤੌਲ ਨੇ ਅਹਿਮ ਸਮੇਂ ’ਚ ਦਿੱਤਾ ਧੋਖਾ, ਇੰਝ ਟੁੱਟਿਆ ਨਿਸ਼ਾਨੇਬਾਜ਼ ਦਾ ਸੁਫ਼ਨਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਟੋਕੀਓ ਓਲੰਪਿਕ : ਮਨਿਕਾ ਬਤਰਾ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਮਹਿਲਾ ਸਿੰਗਲ ਦੇ ਦੂਜੇ ਦੌਰ ਦਾ ਮੈਚ ਵੀ ਜਿੱਤਿਆ
NEXT STORY