ਸਪੋਰਟਸ ਡੈਸਕ– ਭਾਰਤੀ ਸਟਾਰ ਮਨਿਕਾ ਬਤਰਾ ਨੇ ਪਹਿਲੇ ਦੋ ਗੇਮ ’ਚ ਪੱਛੜਨ ਦੇ ਬਾਅਦ ਸ਼ਾਨਦਾਰ ਵਾਪਸੀ ਕਰਕੇ ਐਤਵਾਰ ਨੂੰ ਇੱਥੇ ਯੂਕ੍ਰੇਨ ਦੀ ਮਾਰਗ੍ਰੇਟ ਪੇਸੋਤਸਕਾ ਨੂੰ ਸੰਘਰਸ਼ਪੂਰਨ ਮੁਕਾਬਲੇ ’ਚ 4-3 ਨਾਲ ਹਰਾ ਕੇ ਟੋਕੀਓ ਓਲੰਪਿਕ ਦੀ ਟੇਬਲ ਟੈਨਿਸ ਪ੍ਰਤੀਯੋਗਿਤਾ ਦੇ ਮਹਿਲਾ ਸਿੰਗਲ ਦੇ ਦੂਜੇ ਦੌਰ ’ਚ ਪ੍ਰਵੇਸ਼ ਕੀਤਾ। ਮਨਿਕਾ ਨੂੰ ਲੈਅ ਹਾਸਲ ਕਰਨ ’ਚ ਥੋੜ੍ਹੀ ਪਰੇਸ਼ਾਨੀ ਹੋਈ ਪਰ ਉਹ ਅਖ਼ੀਰ ’ਚ 56 ਮਿੰਟ ਤਕ ਚਲੇ ਮੁਕਾਬਲੇ ’ਚ 20ਵੀਂ ਰੈਂਕਿੰਗ ਦੀ ਯੂਕ੍ਰੇਨੀ ਖਿਡਾਰੀ ਨੂੰ 4-11, 4-11, 11-7, 12-10, 8-11, 11-5, 11-7 ਨਾਲ ਹਰਾਉਣ ’ਚ ਸਫਲ ਰਹੀ।
ਇਹ ਵੀ ਪੜ੍ਹੋ : Tokyo Olympic: ਮੀਰਾਬਾਈ ’ਤੇ ਹੋਵੇਗੀ ਪੈਸਿਆਂ ਦੀ ਬਰਸਾਤ, CM ਬਿਰੇਨ ਨੇ ਇਕ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ
ਜਦੋਂ ਮਨਿਕਾ ਪੱਛੜ ਰਹੀ ਸੀ ਤਾਂ ਦਬਾਅ ਹੋਣ ਦੇ ਬਾਵਜੂਦ ਉਸ ਨੇ ਸ਼ਾਨਦਾਰ ਖੇਡ ਦਿਖਾਈ ਤੇ ਆਪਣੇ ਸ਼ਾਰਟ ’ਤੇ ਸ਼ਾਨਦਾਰ ਕੰਟਰੋਲ ਬਣਾਏ ਰੱਖਿਆ। ਫੈਸਲਾਕੁੰਨ ਗੇਮ ’ਚ ਮਨਿਕਾ ਦੇ ਸ਼ਾਨਦਾਰ ਸੈਮਸ਼ ਦਾ ਉਸ ਦੀ ਵਿਰੋਧੀ ਯੂਕ੍ਰੇਨੀ ਖਿਡਾਰੀ ਕੋਲ ਕੋਈ ਜਵਾਬ ਨਹੀਂ ਸੀ। ਨਤੀਜੇ ਵਜੋਂ ਮਨਿਕਾ ਇਸ ਮੈਚ ਨੂੰ ਜਿੱਤਣ ’ਚ ਸਫਲ ਰਹੀ। ਮਨਿਕਾ ਇਸ ਮੈਚ ’ਚ ਵੀ ਆਪਣੇ ਕੋਚ ਦੇ ਬਿਨਾ ਉਤਰੀ ਸੀ। ਉਸ ਦੇ ਨਿੱਜੀ ਕੋਚ ਨੂੰ ਸਟੇਡੀਅਮ ’ਚ ਆਉਣ ਦੀ ਇਜਾਜ਼ਤ ਨਹੀਂ ਮਿਲੀ ਸੀ ਤੇ ਇਸ ਭਾਰਤੀ ਖਿਡਾਰੀ ਨੇ ਵਿਰੋਧ ’ਚ ਰਾਸ਼ਟਰੀ ਕੋਚ ਸੌਮਯਦੀਪ ਰਾਏ ਦੀਆਂ ਸੇਵਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
Tokyo Olympic: ਮੀਰਾਬਾਈ ’ਤੇ ਹੋਵੇਗੀ ਪੈਸਿਆਂ ਦੀ ਬਰਸਾਤ, CM ਬਿਰੇਨ ਨੇ ਇਕ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ
NEXT STORY