ਕਰਾਚੀ- ਪਾਕਿਸਤਾਨ ਅਤੇ ਨਿਊਜ਼ੀਲੈਂਡ ’ਚ ਸੀਮਿਤ ਓਵਰਾਂ ਦੀ ਅਗਲੀ ਸੀਰੀਜ਼ ਦੌਰਾਨ ਫੈਸਲਾ ਸਮੀਖਿਆ ਪ੍ਰਣਾਲੀ (ਡੀ. ਆਰ. ਐੱਸ.) ਦੀ ਵਰਤੋਂ ਨਹੀਂ ਕੀਤੀ ਜਾਵੇਗੀ।
ਇਹ ਖ਼ਬਰ ਪੜ੍ਹੋ-ਟੀ20 ਵਿਸ਼ਵ ਕੱਪ 2021 ਲਈ ਵਿੰਡੀਜ਼ ਟੀਮ ਦਾ ਐਲਾਨ, ਇੰਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ
ਸੂਤਰਾਂ ਅਨੁਸਾਰ ਇਸ ਸੀਰੀਜ਼ ਦੀ ਮੇਜ਼ਬਾਨੀ ਕਰਨ ਵਾਲੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਅਤੇ ਪ੍ਰਸਾਰਕਾਂ ਨੂੰ ਇਸ ਤਕਨੀਕੀ ਨੂੰ ਉਪਲੱਬਧ ਕਰਵਾਉਣ ਵਾਲਾ ਕੋਈ ਮਾਨਤਾ ਪ੍ਰਾਪਤ ਪ੍ਰਦਾਤਾ ਨਹੀਂ ਮਿਲਿਆ ਹੈ, ਜਿਸ ਕਾਰਨ ਇਹ ਫੈਸਲਾ ਕੀਤਾ ਗਿਆ ਹੈ। ਇਹ ਸੀਰੀਜ਼ 17 ਸਤੰਬਰ ਤੋਂ ਸ਼ੁਰੂ ਹੋਵੇਗੀ। ਪਾਕਿਸਤਾਨ ਅਤੇ ਨਿਊਜ਼ੀਲੈਂਡ ’ਚ ਸੀਰੀਜ਼ ਵਿਚ ਤਿੰਨ ਵਨਡੇ ਅਤੇ 5 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾਣਗੇ। ਵਨਡੇ ਰਾਵਲਪਿੰਡੀ ਵਿਚ 17, 19 ਅਤੇ 21 ਸਤੰਬਰ ਨੂੰ ਖੇਡੇ ਜਾਣਗੇ, ਜਦੋਂਕਿ ਇਸ ਤੋਂ ਬਾਅਦ ਟੀ-20 ਮੈਚ ਲਾਹੌਰ ਵਿਚ ਹੋਣਗੇ।
ਇਹ ਖ਼ਬਰ ਪੜ੍ਹੋ- ਟੈਸਟ ਮੈਚ ਰੱਦ ਹੋਣ 'ਤੇ ਸਾਬਕਾ ਖਿਡਾਰੀ ਬੋਲੇ- ਸ਼ਾਨਦਾਰ ਸੀਰੀਜ਼ ਦਾ ਇਸ ਸਥਿਤੀ 'ਚ ਆਉਣਾ ਨਿਰਾਸ਼ਾਜਨਕ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
US Open: 22 ਸਾਲ ਬਾਅਦ ਮਹਿਲਾ ਵਰਗ ’ਚ ਨਿਕਲਣਗੀਆਂ ਗੈਰ ਦਰਜਾ ਪ੍ਰਾਪਤ ਚੈਂਪੀਅਨ
NEXT STORY