ਜਲੰਧਰ : ਫੀਫਾ ਵਿਸ਼ਵ ਕੱਪ ਦੌਰਾਨ ਜਦੋਂ ਇੰਗਲੈਂਡ ਦੀ ਟੀਮ ਕੁਆਰਟਰ ਫਾਈਨਲ ਵਿਚ ਸਵੀਡਨ 'ਤੇ ਜਿੱਤ ਹਾਸਲ ਕੀਤੀ ਸੀ ਤਾਂ ਇੰਗਲੈਂਡ ਦੀਆਂ ਗਲੀਆਂ ਵਿਚ ਪ੍ਰਸ਼ੰਸਕਾਂ ਨੇ ਧੂਮਧਾਮ ਨਾਲ ਜਸ਼ਨ ਮਨਾਇਆ ਸੀ। ਜਸ਼ਨ ਦੇ ਜੋਸ਼ ਵਿਚ ਇਕ ਨੌਜਵਾਨ ਵਿਦਿਆਰਥੀ ਦੇ ਇਲਾਵਾ 3 ਲੋਕਾਂ ਨੇ ਪੁਲਸ ਦੀ ਗੱਡੀ ਨੂੰ ਨਾ ਸਿਰਫ ਤੋੜ ਦਿੱਤਾ ਸੀ ਸਗੋਂ ਉਸ ਉਪੱਰ ਚੜ੍ਹ ਕੇ ਡਾਂਸ ਵੀ ਕੀਤਾ ਸੀ। ਘਟਨਾਕ੍ਰਮ ਦੀ ਵੀਡੀਓ ਤੇ ਫੋਟੋਆਂ ਸੋਸ਼ਲ ਸਾਈਟਸ 'ਤੇ ਖੂਬ ਵਾਇਰਲ ਹੋਈਆਂ ਸਨ, ਜਿਸ ਵਿਚ 21 ਸਾਲਾ ਲਾਰਿਸਾ ਬੇਲ ਸਭ ਤੋਂ ਵੱਧ ਜੋਸ਼ ਵਿਚ ਦਿਸ ਰਹੀ ਸੀ। ਹੁਣ ਫੀਫਾ ਵਿਸ਼ਵ ਕੱਪ ਲੰਘ ਜਾਣ ਦੇ 4 ਮਹੀਨੇ ਬਾਅਦ ਇਨ੍ਹਾਂ ਚਾਰਾਂ 'ਤੇ ਪੁਲਸ ਨੇ ਸ਼ਿਕੱਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਪੁਲਸ ਨੇ 26 ਸਾਲਾ ਪੇਰੀ ਕੰਗਫੂ ਜਿਆਨ, ਲਾਰਿਸਾ, ਨਾਰਥਵੈਸਟ ਲੰਡਨ ਦੇ ਜਨਮ ਹੈਲਟਨ ਤੇ ਸਕਾਟ ਡੇਨੇਟ ਤੇ ਕ੍ਰਿਮਿਨਕਲ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ।

ਜ਼ਿਕਰਯੋਗ ਹੈ ਕਿ ਘਟਨਾਕ੍ਰਮ ਤੋਂ ਬਾਅਦ ਲਾਰਿਸਾ ਸੋਸ਼ਲ ਸਾਈਟਸ 'ਤੇ ਚਰਚਾ ਵਿਚ ਆ ਗਈ ਸੀ। ਬਾਅਦ ਵਿਚ ਪਤਾ ਲੱਗਾ ਸੀ ਕਿ ਉਹ ਸਕਾਟਿਸ਼ ਮੂਲ ਦੀ ਹੈ ਤੇ ਇੰਗਲੈਂਡ ਦੇ ਮੈਚ ਦਾ ਮਜ਼ਾ ਲੈਣ ਲਈ ਆਪਣੇ ਦੋਸਤਾਂ ਕੋਲ ਇੰਗਲੈਂਡ ਆਈ ਹੋਈ ਸੀ।

ਕਾਂਬਲੀ ਦੀ ਭਵਿੱਖਬਾਣੀ, ਆਸਟਰੇਲੀਆ 'ਚ ਟੈਸਟ ਸੀਰੀਜ਼ ਜਿੱਤੇਗਾ ਭਾਰਤ
NEXT STORY