ਸਪੋਰਟਸ ਡੈਸਕ- ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਨੇ ਕੋਲਕਾਤਾ ਦੇ ਈਡਨ ਗਾਰਡਨ ਦੀ ਉਸ ਪਿੱਚ ਨੂੰ 'ਸੰਤੋਸ਼ਜਨਕ' ਰੇਟਿੰਗ ਦਿੱਤੀ ਹੈ, ਜਿਸ 'ਤੇ 14 ਨਵੰਬਰ ਤੋਂ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ ਟੈਸਟ ਮੈਚ ਖੇਡਿਆ ਗਿਆ ਸੀ। ਇਹ ਮੈਚ ਸਿਰਫ ਤਿੰਨ ਦਿਨਾਂ ਵਿੱਚ ਖਤਮ ਹੋ ਗਿਆ ਸੀ, ਜਿਸ ਵਿੱਚ ਭਾਰਤੀ ਟੀਮ ਨੂੰ ਮਹਿਮਾਨ ਟੀਮ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤੀ ਟੀਮ ਚੌਥੀ ਪਾਰੀ ਵਿੱਚ 124 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਵਿੱਚ ਨਾਕਾਮ ਰਹੀ ਅਤੇ 30 ਦੌੜਾਂ ਨਾਲ ਮੈਚ ਹਾਰ ਗਈ। ਦੱਖਣੀ ਅਫਰੀਕਾ ਦੇ ਆਫ-ਸਪਿਨਰ ਸਾਈਮਨ ਹਾਰਮਰ ਨੇ ਮੈਚ ਵਿੱਚ 51 ਦੌੜਾਂ ਦੇ ਕੇ 8 ਵਿਕਟਾਂ ਲਈਆਂ, ਜਿਸ ਲਈ ਉਨ੍ਹਾਂ ਨੂੰ 'ਪਲੇਅਰ ਆਫ ਦ ਮੈਚ' ਚੁਣਿਆ ਗਿਆ,।
ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਪਿੱਚ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਬਿਲਕੁਲ ਉਹੀ ਸਤਹ ਸੀ ਜਿਸਦੀ ਉਹ ਭਾਲ ਕਰ ਰਹੇ ਸਨ। ਹਾਲਾਂਕਿ, ਬੱਲੇਬਾਜ਼ੀ ਕੋਚ ਸਿਤਾਂਸ਼ੂ ਕੋਟਕ ਨੇ ਇਸ ਦਾ ਖੰਡਨ ਕਰਦਿਆਂ ਕਿਹਾ ਕਿ ਕੋਈ ਵੀ ਕੋਲਕਾਤਾ ਵਰਗੀ ਪਿੱਚ ਨਹੀਂ ਚਾਹੁੰਦਾ ਸੀ।
ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਇਸ ਤਰ੍ਹਾਂ ਦੀ ਪਿੱਚ ਚੁਣਨ ਲਈ ਭਾਰਤੀ ਟੀਮ ਪ੍ਰਬੰਧਕਾਂ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਨੇ ਗੌਤਮ ਗੰਭੀਰ ਨੂੰ ਸਲਾਹ ਦਿੱਤੀ ਕਿ ਭਾਰਤ ਕੋਲ ਬੁਮਰਾਹ, ਸਿਰਾਜ, ਸ਼ਮੀ, ਕੁਲਦੀਪ ਅਤੇ ਜਡੇਜਾ ਵਰਗੇ ਬਿਹਤਰੀਨ ਗੇਂਦਬਾਜ਼ ਹਨ, ਇਸ ਲਈ ਉਨ੍ਹਾਂ ਨੂੰ ਬਹੁਤ ਜ਼ਿਆਦਾ ਸਪਿਨ ਸਹਾਇਤਾ ਵਾਲੀਆਂ ਪਿੱਚਾਂ ਦੀ ਬਜਾਏ ਚੰਗੀਆਂ ਪਿੱਚਾਂ 'ਤੇ ਖੇਡਣਾ ਚਾਹੀਦਾ ਹੈ।
ਗੁਹਾਟੀ ਵਿੱਚ ਖੇਡੇ ਗਏ ਦੂਜੇ ਅਤੇ ਆਖਰੀ ਟੈਸਟ ਦੀ ਪਿੱਚ ਨੂੰ 'ਬਹੁਤ ਵਧੀਆ' ਰੇਟਿੰਗ ਦਿੱਤੀ ਗਈ ਅਤੇ ਇਹ ਮੈਚ ਪੂਰੇ ਪੰਜ ਦਿਨ ਚੱਲਿਆ। ਹਾਲਾਂਕਿ, ਭਾਰਤ ਉਹ ਟੈਸਟ ਵੀ ਹਾਰ ਗਿਆ ਅਤੇ ਸੀਰੀਜ਼ 0-2 ਨਾਲ ਗੁਆ ਦਿੱਤੀ।
ਦੀਪਤੀ ਸ਼ਰਮਾ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਪਹਿਲੀ ਭਾਰਤੀ ਗੇਂਦਬਾਜ਼ ਬਣੀ
NEXT STORY