ਲੰਡਨ- ਭਾਰਤ ਤੇ ਇੰਗਲੈਂਡ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੇ ਚੌਥੇ ਮੈਚ ਦੇ ਪੰਜਵੇਂ ਦਿਨ ਦੀ ਖੇਡ ਦੌਰਾਨ ਸ਼ਾਰਦੁਲ ਠਾਕੁਰ ਨੇ ਰੋਰੀ ਬਰਨਜ਼ ਨੂੰ 50 ਦੌੜਾਂ 'ਤੇ ਆਊਟ ਕਰਕੇ ਭਾਰਤ ਨੂੰ ਪਹਿਲਾ ਸਫਲਤਾ ਦਿਵਾਈ। ਭਾਰਤ ਨੂੰ ਦੂਜੀ ਸਫਲਤਾ ਉਦੋਂ ਮਿਲੀ ਜਦੋਂ ਡੇਵਿਡ ਮਲਾਨ 5 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਇੰਗਲੈਂਡ ਦਾ ਤੀਜਾ ਵਿਕਟ ਹਸੀਬ ਹਮੀਦ ਦੇ ਤੌਰ 'ਤੇ ਡਿੱਗਿਆ। ਹਸੀਬ ਹਮੀਦ 63 ਦੌੜਾਂ ਦੇ ਨਿੱਜੀ ਸਕੋਰ 'ਤੇ ਰਵਿੰਦਰ ਜਡੇਜਾ ਵੱਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਓਲੀ ਪੋਪ ਸਿਰਫ਼ 2 ਦੌੜਾਂ ਦੇ ਨਿੱਜੀ ਸਕੋਰ 'ਤੇ ਬੁਮਰਾਹ ਵੱਲੋਂ ਬੋਲਡ ਕੀਤੇ ਗਏ। ਭਾਰਤ ਦੇ ਹੱਥ ਪੰਜਵੀਂ ਸਫਲਤਾ ਉਦੋਂ ਲੱਗੀ ਜਦੋਂ ਜੌਨੀ ਬੇਅਰਸਟੋ ਬਿਨਾ ਖ਼ਾਤਾ ਖੋਲੇ ਬੁਮਰਾਹ ਵੱਲੋਂ ਬੋਲਡ ਕੀਤੇ ਗਏ। ਇਸ ਤੋਂ ਬਾਅਦ ਮੋਈਨ ਅਲੀ ਦੀ ਵਿਕਟ ਜਡੇਜਾ ਨੇ ਲੈ ਕੇ ਬੱਲੇਬਾਜ਼ ਨੂੰ ਪਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਵਿਕਟ ਲਗਾਤਾਰ ਡਿੱਗਦੇ ਰਹੇ ਅਤੇ ਇੰਗਲੈਂਡ ਦੀ ਪੂਰੀ ਟੀਮ 210 ਦੌੜਾਂ 'ਤੇ ਢੇਰ ਹੋ ਗਈ ਤੇ ਭਾਰਤੀ ਟੀਮ ਨੇ ਇਹ ਮੈਚ 157 ਦੌੜਾਂ ਨਾਲ ਜਿੱਤ ਕੇ 5 ਮੈਚਾਂ ਦੀ ਟੈਸਟ ਸੀਰੀਜ਼ ਵਿਚ 2-1 ਦੀ ਬੜ੍ਹਤ ਬਣਾ ਲਈ ਹੈ।
ਇਹ ਵੀ ਪੜ੍ਹੋ : T20 WC 2021 ਲਈ ਪਾਕਿਸਤਾਨੀ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ
ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਦੂਜੀ ਪਾਰੀ 'ਚ 466 ਦੌੜਾਂ ਬਣਾ ਕੇ ਇੰਗਲੈਂਡ ਦੇ ਸਾਹਮਣੇ 368 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਨੇ ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤਕ ਬਿਨਾ ਕਿਸੇ ਨੁਕਸਾਨ ਦੇ 77 ਦੌੜਾਂ ਬਣਾ ਲਈਆਂ ਸਨ। ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 191 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਇੰਗਲੈਂਡ 290 ਦੌੜਾਂ ਬਣਾ ਕੇ 99 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ।
ਪਲੇਇੰਗ ਇਲੈਵਨ
ਇੰਗਲੈਂਡ : ਰੋਰੀ ਬਰਨਜ਼, ਹਸੀਬ ਹਮੀਦ, ਡੇਵਿਡ ਮਲਾਨ, ਜੋ ਰੂਟ (ਕਪਤਾਨ), ਓਲੀ ਪੋਪ, ਜੋਨੀ ਬੇਅਰਸਟੋ (ਵਿਕਟਕੀਪਰ), ਮੋਇਨ ਅਲੀ, ਕ੍ਰਿਸ ਵੋਕਸ, ਕਰੇਗ ਓਵਰਟਨ, ਓਲੀ ਰੌਬਿਨਸਨ, ਜੇਮਜ਼ ਐਂਡਰਸਨ।
ਭਾਰਤ : ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅੱਜ ਵਤਨ ਪਰਤਣਗੇ ਮਨੀਸ਼ ਨਰਵਾਲ ਤੇ ਸਿੰਘਰਾਜ ਆਡਾਣਾ ਸਮੇਤ 42 ਪੈਰਾਲੰਪਿਕ ਖਿਡਾਰੀ
NEXT STORY