ਸਪੋਰਟਸ ਡੈਸਕ- ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦਾ ਕੋਵਿਡ-19 ਲਈ ਕੀਤਾ ਗਿਆ ਟੈਸਟ ਪਾਜ਼ੇਟਿਵ ਆਇਆ ਹੈ ਤੇ ਉਹ ਇੰਗਲੈਂਡ ਦੇ ਖ਼ਿਲਾਫ਼ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ 'ਚ ਨਹੀਂ ਖੇਡ ਸਕਣਗੇ। ਵਿਲੀਅਮਸਨ ਦੀ ਗ਼ੈਰਮੌਜੂਦਗੀ 'ਚ ਟਾਮ ਲਾਥਮ ਟੀਮ ਦੀ ਕਪਤਾਨੀ ਕਰਨਗੇ।
ਵਿਲੀਅਮਸਨ ਦਾ ਵੀਰਵਾਰ ਨੂੰ ਮਾਮੂਲੀ ਲੱਛਣਾਂ ਦੇ ਬਾਅਦ ਰੈਪਿਡ ਐਂਟੀਜਨ ਟੈਸਟ (ਆਰ. ਏ. ਟੀ.) ਕੀਤਾ ਗਿਆ ਤੇ ਹੁਣ ਉਹ ਪੰਜ ਦਿਨਾਂ ਤਕ ਇਕਾਂਤਵਾਸ 'ਚ ਰਹਿਣਗੇ। ਟੀਮ ਦੇ ਬਾਕੀ ਮੈਂਬਰਾਂ ਦਾ ਟੈਸਟ ਨੈਗੇਟਿਵ ਆਇਆ ਹੈ।
ਨਿਊਜ਼ੀਲੈਂਡ ਦੇ ਕੋਚ ਗੈਰੀ ਸਟੀਡ ਨੇ ਪੁਸ਼ਟੀ ਕੀਤੀ ਹੈ ਕਿ ਵਿਲੀਅਮਸਨ ਦੀ ਜਗ੍ਹਾਂ ਹਾਮਿਸ਼ ਰਦਰਫੋਰਡ ਟੀਮ 'ਚ ਸ਼ਾਮਲ ਹੋਣਗੇ। ਸਟੀਡ ਨੇ ਕਿਹਾ, 'ਇਹ ਨਿਰਾਸ਼ਾਜਨਕ ਹੈ ਕਿ ਕੇਨ ਨੂੰ ਇੰਨੇ ਮਹੱਤਵਪੂਰਨ ਮੈਚ ਤੋਂ ਪਹਿਲਾਂ ਟੀਮ 'ਚੋਂ ਬਾਹਰ ਹੋਣ ਲਈ ਮਜਬੂਰ ਹੋਣਾ ਪਿਆ।' ਉਨ੍ਹਾਂ ਕਿਹਾ, ਹਾਮਿਸ਼ ਪਹਿਲੇ ਟੈਸਟ 'ਚ ਟੀਮ ਦੇ ਨਾਲ ਸਨ ਤੇ ਅਜੇ ਉਹ ਵਿਟੈਲਿਟੀ ਟੀ0 ਬਲਾਸਟ 'ਤ ਲੀਸੇਸਟਰ ਫਾਕਸ ਦੇ ਲਈ ਖੇਡ ਰਹੇ ਹਨ।
IND vs SA 1st T20i : ਦੱਖਣੀ ਅਫਰੀਕਾ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ
NEXT STORY