ਕਾਰਡਿਫ- ਇੰਗਲੈਂਡ ਨੇ ਪਹਿਲੇ ਟੀ-20 ਕ੍ਰਿਕਟ ਮੈਚ ਵਿਚ ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਜੋਸ ਬਟਲਰ ਦੀਆਂ ਅਜੇਤੂ 68 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਮਦਦ ਨਾਲ ਇੰਗਲੈਂਡ ਨੇ 130 ਦੌੜਾਂ ਦਾ ਟੀਚਾ ਬੁੱਧਵਾਰ ਨੂੰ 17 ਗੇਂਦਾਂ ਬਾਕੀ ਰਹਿੰਦੇ ਹਾਸਲ ਕਰ ਲਿਆ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ 'ਤੇ 129 ਦੌੜਾਂ ਬਣਾਈਆਂ। ਆਦਿਲ ਰਾਸ਼ਿਦ ਅਤੇ ਸੈਮ ਕੁਓਰੇਨ ਨੇ 2-2 ਵਿਕਟਾਂ ਹਾਸਲ ਕੀਤੀਆਂ। ਸ਼੍ਰੀਲੰਕਾ ਦੇ ਲਈ ਦਾਸੁਨ ਸ਼ਨਾਕਾ ਨੇ 50 ਦੌੜਾਂ ਬਣਾਈਆਂ।
ਜਵਾਬ 'ਚ ਜੇਸਨ ਰਾਏ ਅਤੇ ਬਟਲਰ ਨੇ ਪਹਿਲੇ ਵਿਕਟ ਦੇ ਲਈ 80 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਏ ਨੇ ਧਨੁਸ਼ਕਾ ਗੁਣਤਿਲਕਾ ਨੇ 10ਵੇਂ ਓਵਰ 'ਚ 36 ਦੌੜਾਂ ਦੇ ਸਕੋਰ 'ਤੇ ਆਊਟ ਕੀਤਾ। ਇਸ ਦੇ 2 ਓਵਰ ਬਾਅਦ ਬਟਲਰ ਨੇ ਅਰਧ ਸੈਂਕੜਾ ਪੂਰਾ ਕੀਤਾ। ਡੇਵਿਡ ਮਾਲਨ ਸੱਤ ਦੌੜਾਂ ਬਣਾ ਕੇ ਇਸੁਰੂ ਉਦਾਨਾ ਦਾ ਸ਼ਿਕਾਰ ਹੋਏ। ਬਟਲਰ ਅਤੇ ਜਾਨੀ ਬੇਅਰਸਟੋ ਨੇ ਆਸਾਨੀ ਨਾਲ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਅਗਲਾ ਮੈਚ ਕਾਰਡਿਫ 'ਚ ਵੀਰਵਾਰ ਨੂੰ ਖੇਡਿਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
WTC Final ’ਚ ਹਾਰ ਤੋਂ ਬਾਅਦ ਕੋਹਲੀ ਨੇ ਟੈਸਟ ਟੀਮ ’ਚ ਬਦਲਾਅ ਵੱਲ ਕੀਤਾ ਇਸ਼ਾਰਾ
NEXT STORY