ਹੈਮਿਲਟਨ- ਇੰਗਲੈਂਡ ਨੇ ਓਪਨਰ ਰੋਰੀ ਬਰਨਸ (101) ਤੇ ਕਪਤਾਨ ਜੋ ਰੂਟ (ਅਜੇਤੂ 114) ਦੇ ਸ਼ਾਨਦਾਰ ਸੈਂਕੜਿਆਂ ਨਾਲ ਨਿਊਜ਼ੀਲੈਂਡ ਵਿਰੁੱਧ ਦੂਜੇ ਟੈਸਟ ਦੇ ਤੀਜੇ ਦਿਨ ਐਤਵਾਰ ਨੂੰ 5 ਵਿਕਟਾਂ 'ਤੇ 269 ਦੌੜਾਂ ਬਣਾ ਲਈਆਂ। ਇੰਗਲੈਂਡ ਅਜੇ ਵੀ ਨਿਊਜ਼ੀਲੈਂਡ ਦੇ ਪਹਿਲੀ ਪਾਰੀ ਦੇ 375 ਦੌੜਾਂ ਦੇ ਸਕੋਰ ਤੋਂ 106 ਦੌੜਾਂ ਪਿੱਛੇ ਹੈ ਤੇ ਇਸ ਤਰ੍ਹਾਂ ਮੇਜ਼ਬਾਨ ਦਾ ਪੱਲੜਾ ਅਜੇ ਭਾਰੀ ਹੈ। ਇੰਗਲੈਂਡ ਨੇ 2 ਵਿਕਟਾਂ 'ਤੇ 39 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਬਰਨਸ ਨੇ 24 ਤੇ ਰੂਟ ਨੇ 6 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ। ਦੋਵਾਂ ਨੇ ਤੀਜੀ ਵਿਕਟ ਲਈ 177 ਦੌੜਾਂ ਦੀ ਸਾਂਝੇਦਾਰੀ ਕੀਤੀ।

ਬਰਨਸ ਨੇ 209 ਗੇਂਦਾਂ 'ਤੇ 101 ਦੌੜਾਂ ਵਿਚ 15 ਚੌਕੇ ਲਾਏ, ਜਦਕਿ ਰੂਟ 278 ਗੇਂਦਾਂ 'ਤੇ ਅਜੇਤੂ 114 ਦੌੜਾਂ ਵਿਚ 14 ਚੌਕੇ ਲਾ ਚੁੱਕਾ ਹੈ। ਬਰਨਸ ਦੀ ਵਿਕਟ 201 ਦੇ ਸਕੋਰ 'ਤੇ ਡਿੱਗੀ। ਬਰਨਸ ਆਪਣਾ ਸੈਂਕੜਾ ਪੂਰਾ ਕਰਨ ਤੋਂ ਬਾਅਦ ਰਨ ਆਊਟ ਹੋਇਆ। ਰੂਟ ਨੇ ਫਿਰ ਬੇਨ ਸਟੋਕਸ ਨਾਲ ਛੇਵੀਂ ਵਿਕਟ ਲਈ 44 ਦੌੜਾਂ ਦੀ ਸਾਂਝੇਦਾਰੀ ਕੀਤੀ। ਸਟੋਕਸ ਨੇ 59 ਗੇਂਦਾਂ 'ਤੇ 26 ਦੌੜਾਂ ਵਿਚ 4 ਚੌਕੇ ਲਾਏ। ਜੈਕ ਕ੍ਰਾਊਲੀ 1 ਦੌੜ ਬਣਾ ਕੇ ਆਊਟ ਹੋਇਆ। ਆਖਰੀ ਸੈਸ਼ਨ ਵਿਚ ਮੀਂਹ ਆਉਣ ਕਾਰਣ 16 ਓਵਰਾਂ ਦੀ ਖੇਡ ਬਰਾਬਦ ਹੋਈ। ਸਟੰਪਸ ਦੇ ਸਮੇਂ ਰੂਟ ਨਾਲ ਓਲੀ ਪੋਪ 4 ਦੌੜਾ ਬਣਾ ਕੇ ਕ੍ਰੀਜ਼ 'ਤੇ ਸੀ।

ਨੇਪਾਲ ਦੀ ਰਾਸ਼ਟਰਪਤੀ ਭੰਡਾਰੀ ਨੇ ਦੱ. ਏਸ਼ੀਆਈ ਖੇਡਾਂ ਦਾ ਕੀਤਾ ਉਦਘਾਟਨ
NEXT STORY