ਅਹਿਮਦਾਬਾਦ- ਜੋਫ੍ਰਾ ਆਰਚਰ ਨੂੰ ਸੱਟ ਕਾਰਨ ਭਾਰਤ ਵਿਰੁੱਧ ਮੰਗਲਵਾਰ ਤੋਂ ਪੁਣੇ 'ਚ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੇ ਲਈ ਐਤਵਾਰ ਨੂੰ ਇੰਗਲੈਂਡ ਦੀ 14 ਮੈਂਬਰੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ ਨੇ ਸ਼ਨੀਵਾਰ ਨੂੰ ਖੁਲਾਸਾ ਕੀਤਾ ਸੀ ਕਿ ਆਰਚਰ ਦੇ ਵਨ ਡੇ ਸੀਰੀਜ਼ ਤੋਂ ਹਟਣ ਦੀ ਸੰਭਾਵਨਾ ਹੈ ਤੇ ਇਸ ਦੇ ਫਲਸਰੂਪ ਇੰਡੀਅਨ ਪ੍ਰੀਮੀਅਰ ਲੀਗ ਤੋਂ ਵੀ, ਕਿਉਂਕਿ ਇਸ ਸਟਾਰ ਤੇਜ਼ ਗੇਂਦਬਾਜ਼ ਦੀ ਸੱਟ ਗੰਭੀਰ ਹੋ ਗਈ ਹੈ।
ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.)ਦੇ ਇਕ ਬਿਆਨ ਅਨੁਸਾਰ ਆਰਚਰ ਸੱਟ ਕਾਰਨ ਬ੍ਰਿਟੇਨ ਜਾ ਰਹੇ ਹਨ। ਈ. ਸੀ. ਬੀ. ਨੇ ਕਿਹਾ ਕਿ ਆਰਚਰ ਵਨ ਡੇ ਸੀਰੀਜ਼ ਦੀ ਚੋਣ 'ਚ ਅਨਫਿੱਟ ਮੰਨਿਆ ਗਿਆ ਹੈ, ਜਿਸ ਦੇ ਮੈਚ 23, 26 ਤੇ 28 ਮਾਰਚ ਨੂੰ ਖੇਡੇ ਜਾਣਗੇ। ਤਿੰਨ ਹੋਰ ਖਿਡਾਰੀ- ਜੇਕ ਬਾਲ, ਕ੍ਰਿਸ ਜੋਰਡਨ ਤੇ ਡੇਵਿਡ ਮਲਾਨ- ਬਤੌਰ ਕਵਰ ਟੀਮ ਦੇ ਨਾਲ ਯਾਤਰਾ ਕਰਨਗੇ ਜੋ ਹਾਲ 'ਚ ਖਤਮ ਹੋਈ ਟੀ-20 ਅੰਤਰਰਾਸ਼ਟਰੀ ਸੀਰੀਜ਼ ਦਾ ਹਿੱਸਾ ਸੀ, ਜਿਸ 'ਚ ਭਾਰਤ ਨੇ 3-2 ਨਾਲ ਜਿੱਤ ਹਾਸਲ ਕੀਤੀ ਸੀ।
ਇਹ ਖ਼ਬਰ ਪੜ੍ਹੋ- ਰੋਨਾਲਡੋ ਫਿਰ 'ਸਿਰੀ -ਏ ਦੇ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ' ਚੁਣਿਆ ਗਿਆ
ਇੰਗਲੈਂਡ ਦੀ ਵਨ ਡੇ ਟੀਮ-
ਇਯੋਨ ਮੋਰਗਨ (ਕਪਤਾਨ), ਮੋਇਨ ਅਲੀ, ਜੋਨਾਥਨ ਬੇਅਰਸਟੋ, ਸੈਮ ਬਿਲਿੰਗਸ, ਜੋਸ ਬਟਲਰ, ਸੈਮ ਕਿਊਰੇਨ, ਟਾਮ ਕੁਰੇਨ, ਲਿਆਮ ਲਿਵਿੰਗਸਟੋਨ, ਮੈਟ ਪਾਰਕਿੰਸਨ, ਆਦਿਲ ਰਾਸ਼ਿਦ, ਜੇਸਨ ਰਾਏ, ਬੇਨ ਸਟੋਕਸ, ਟੀਸ ਟਾਪਲੇ, ਮਾਰਕ ਵੁ਼ਡ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰੋਨਾਲਡੋ ਫਿਰ 'ਸਿਰੀ -ਏ ਦੇ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ' ਚੁਣਿਆ ਗਿਆ
NEXT STORY