ਬਰਮਿੰਘਮ– ਇੰਗਲੈਂਡ ਦੇ ਸੀਮਤ ਓਵਰਾਂ ਦੇ ਨਵੇਂ ਕਪਤਾਨ ਦੇ ਰੂਪ ਵਿਚ ਹੈਰੀ ਬਰੂਕ ਦਾ ਕਾਰਜਕਾਲ ਐਜ਼ਬੈਸਟਨ ਵਿਚ ਵੈਸਟਇੰਡੀਜ਼ ਵਿਰੁੱਧ ਵਨ ਡੇ ਮੈਚ ਵਿਚ 238 ਦੌੜਾਂ ਦੀ ਵੱਡੀ ਜਿੱਤ ਦੇ ਨਾਲ ਸ਼ੁਰੂ ਹੋਇਆ। ਇੰਗਲੈਂਡ ਦੇ ਸ਼ੁਰੂਆਤੀ 7 ਬੱਲੇਬਾਜ਼ਾਂ ਨੇ 35 ਜਾਂ ਇਸ ਤੋਂ ਵੱਧ ਦੌੜਾਂ ਬਣਾਈਆਂ।
ਵਨ ਡੇ ਮੈਚਾਂ ਵਿਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਸ਼ੁਰੂਆਤੀ 7 ਬੱਲੇਬਾਜ਼ਾਂ ਨੇ 35 ਜਾਂ ਉਸ ਤੋਂ ਵੱਧ ਦੌੜਾਂ ਬਣਾਈਆਂ। ਬਰੂਕ ਉਨ੍ਹਾਂ ਚਾਰ ਖਿਡਾਰੀਆਂ ਵਿਚ ਸ਼ਾਮਲ ਸੀ, ਜਿਨ੍ਹਾਂ ਨੇ ਅਰਧ ਸੈਂਕੜੇ ਲਾਏ। ਇੰਗਲੈਂਡ ਨੇ 8 ਵਿਕਟਾਂ ’ਤੇ 400 ਦੌੜਾਂ ਬਣਾਉਣ ਤੋਂ ਬਾਅਦ ਵੈਸਟਇੰਡੀਜ਼ ਨੂੰ 27ਵੇਂ ਓਵਰ ਵਿਚ 162 ਦੌੜਾਂ ’ਤੇ ਆਊਟ ਕਰ ਦਿੱਤਾ।
ਤੇਜ਼ ਗੇਂਦਬਾਜ਼ ਸਾਕਿਬ ਮਹਿਮੂਦ (32 ਦੌੜਾਂ ’ਤੇ 3 ਵਿਕਟਾਂ) ਨੇ ਚੋਟੀਕ੍ਰਮ ਨੂੰ ਢਹਿ-ਢੇਰੀ ਕਰ ਦਿੱਤਾ ਜਦਕਿ ਤੇਜ਼ ਗੇਂਦਬਾਜ਼ ਜੈਮੀ ਓਵਰਟਨ (22 ਦੌੜਾਂ ’ਤੇ 3 ਵਿਕਟਾਂ) ਨੇ ਪੁਛੱਲੇ ਬੱਲੇਬਾਜ਼ਾਂ ਨੂੰ ਚਲਦਾ ਕੀਤਾ। ਇੰਗਲੈਂਡ ਕੋਲ ਐਤਵਾਰ ਨੂੰ ਕਾਰਡਿਫ ਵਿਚ ਜਿੱਤ ਦੇ ਨਾਲ ਸਤੰਬਰ 2023 ਤੋਂ ਬਾਅਦ ਪਹਿਲੀ ਵਾਰ ਵਨ ਡੇ ਦੋ-ਪੱਖੀ ਲੜੀ ਨੂੰ ਆਪਣੇ ਨਾਂ ਕਰਨ ਦਾ ਮੌਕਾ ਹੋਵੇਗਾ। ਇਸ ਲੜੀ ਦਾ ਤੀਜਾ ਤੇ ਆਖਰੀ ਮੈਚ ਮੰਗਲਵਾਰ ਨੂੰ ਓਵਲ ਵਿਚ ਖੇਡਿਆ ਜਾਵੇਗਾ।
ਮੀਂਹ ਕਾਰਨ ਰੱਦ ਹੋਇਆ ਪੰਜਾਬ ਬਨਾਮ ਮੁੰਬਈ ਕੁਆਲੀਫਾਇਰ 2 ਤਾਂ ਕੌਣ ਪਹੁੰਚੇਗਾ ਫਾਈਨਲ 'ਚ? ਜਾਣੋ ਨਿਯਮ
NEXT STORY