ਸਾਊਥੰਪਟਨ– ਇੰਗਲੈਂਡ ਤੇ ਪਾਕਿਸਤਾਨ ਵਿਚਾਲੇ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲਾ ਸੀਰੀਜ਼ ਦਾ ਤੀਜਾ ਤੇ ਆਖਰੀ ਟੈਸਟ ਮੈਚ ਮੌਸਮ ਖਰਾਬ ਰਹਿਣ ਦੀ ਸਥਿਤੀ ਵਿਚ ਅੱਧਾ ਘੰਟਾ ਪਹਿਲਾਂ ਸ਼ੁਰੂ ਕੀਤਾ ਜਾਵੇਗਾ। ਇੰਗਲੈਂਡ ਵਿਚ ਟੈਸਟ ਮੈਚ ਸਵੇਰੇ 11 ਵਜੇ ਤੋਂ ਸ਼ੁਰੂ ਹੁੰਦਾ ਹੈ ਪਰ ਦੂਜਾ ਟੈਸਟ ਮੈਚ ਪੰਜੇ ਦਿਨ ਖਰਾਬ ਮੌਸਮ ਦੇ ਕਾਰਣ ਪ੍ਰਭਾਵਿਤ ਰਿਹਾ ਸੀ ਤੇ ਇਹ ਡਰਾਅ ਖਤਮ ਹੋਇਆ ਸੀ, ਜਿਸ ਤੋਂ ਬਾਅਦ ਟੈਸਟ ਮੁਕਾਬਲੇ ਨੂੰ ਥੋੜ੍ਹਾ ਜਲਦੀ ਕਰਵਾਉਣ ਦੀ ਮੰਗ ਉਠੀ ਸੀ।
ਦੂਜੇ ਟੈਸਟ ਵਿਚ ਪਾਕਿਸਤਾਨ ਦੀ ਪਹਿਲੀ ਪਾਰੀ ਹੀ ਪੂਰੀ ਹੋਈ ਸੀ ਜਦਕਿ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਆਖਰੀ ਦਿਨ 4 ਵਿਕਟਾਂ ਗੁਆਉਣ ਤੋਂ ਬਾਅਦ ਖਤਮ ਐਲਾਨ ਕੀਤੀ ਸੀ, ਜਿਸ ਦੇ ਨਾਲ ਹੀ ਮੈਚ ਡਰਾਅ ਹੋ ਗਿਆ ਸੀ। ਪੂਰੇ ਮੈਚ ਵਿਚ ਸਿਰਫ 134.3 ਓਵਰ ਹੀ ਸੁੱਟੇ ਜਾ ਸਕੇ ਸਨ।
ਰਿਟਾਇਰਮੈਂਟ ਲੈ ਕੇ ਸ਼ੈੱਫ ਬਣਿਆ ਆਸਟਰੇਲੀਆਈ ਕ੍ਰਿਕਟਰ ਸਿਮੋਨ ਕਾਟਿਚ
NEXT STORY