ਸਪੋਰਟਸ ਡੈਸਕ- ਭਾਰਤ ਅਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ ਲੜੀ ਦਾ ਦੂਜਾ ਵਨਡੇ ਕਟਕ ਦੇ ਬਾਰਾਬਤੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਵਰੁਣ ਚੱਕਰਵਰਤੀ ਭਾਰਤੀ ਟੀਮ 'ਚ ਆਪਣਾ ਡੈਬਿਊ ਕਰ ਰਹੇ ਹਨ। ਉਸ ਨੂੰ ਕੁਲਦੀਪ ਯਾਦਵ ਦੀ ਜਗ੍ਹਾ ਮੌਕਾ ਦਿੱਤਾ ਗਿਆ ਹੈ। ਵਿਰਾਟ ਕੋਹਲੀ ਯਸ਼ਸਵੀ ਜੈਸਵਾਲ ਦੀ ਜਗ੍ਹਾ ਖੇਡਣਗੇ, ਜੋ ਗੋਡੇ ਦੇ ਦਰਦ ਕਾਰਨ ਪਿਛਲੇ ਮੈਚ 'ਚ ਨਹੀਂ ਖੇਡ ਸਕੇ ਸਨ। ਇੰਗਲੈਂਡ ਦੀ ਟੀਮ 'ਚ ਤਿੰਨ ਬਦਲਾਅ ਹੋਣਗੇ, ਮਾਰਕ ਵੁੱਡ, ਗੁਸ ਐਟਕਿੰਸਨ ਅਤੇ ਜੈਮੀ ਓਵਰਟਨ ਨੂੰ ਪਲੇਇੰਗ 11 'ਚ ਸ਼ਾਮਲ ਕੀਤਾ ਗਿਆ ਹੈ।ਭਾਰਤ ਨੇ ਪਹਿਲਾ ਮੈਚ ਜਿੱਤ ਲਿਆ ਸੀ ਅਤੇ ਉਸ ਦਾ ਟੀਚਾ ਲੜੀ 'ਚ ਅਜੇਤੂ ਲੀਡ ਹਾਸਲ ਕਰਨਾ ਹੋਵੇਗਾ। ਇੰਗਲੈਂਡ ਜਿੱਤ ਕੇ ਵਨਡੇ ਸੀਰੀਜ਼ ਜਿੱਤਣ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰੇਗਾ।
ਇਹ ਵੀ ਪੜ੍ਹੋ- ਇੰਗਲੈਂਡ ਵਿਰੁੱਧ 3 ਮੈਚਾਂ ਦੀ ਸੀਰੀਜ਼ ਦਾ ਦੂਜਾ ਵਨ ਡੇ ਅੱਜ
ਪਿੱਚ ਰਿਪੋਰਟ
ਬਾਰਾਬਾਤੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਦੇ ਅਨੁਕੂਲ ਹੋਣ ਦੀ ਉਮੀਦ ਹੈ। ਪਿਛਲੀ ਵਾਰ ਜਦੋਂ ਭਾਰਤ ਅਤੇ ਇੰਗਲੈਂਡ ਇਸ ਮੈਦਾਨ 'ਤੇ ਇੱਕ ਦੂਜੇ ਦਾ ਸਾਹਮਣਾ ਕੀਤਾ ਸੀ, ਤਾਂ ਇਹ ਮੈਚ ਇੱਕ ਉੱਚ ਸਕੋਰ ਵਾਲੇ ਰੋਮਾਂਚਕ ਮੈਚ 'ਚ ਬਦਲ ਗਿਆ ਜਿਸ ਵਿੱਚ ਭਾਰਤ ਨੇ 381 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੇ 366 ਦੌੜਾਂ ਬਣਾਈਆਂ। ਹਾਲ ਹੀ ਵਿੱਚ ਖੇਡੇ ਗਏ ਇੱਕ ਰੋਜ਼ਾ ਮੈਚ ਵਿੱਚ ਵੀ, ਭਾਰਤ ਨੇ ਵੈਸਟਇੰਡੀਜ਼ ਵਿਰੁੱਧ 316 ਦੌੜਾਂ ਦਾ ਸਫਲਤਾਪੂਰਵਕ ਪਿੱਛਾ ਕੀਤਾ। ਇੱਕ ਵਾਰ ਫਿਰ ਦੌੜਾਂ ਦੀ ਇੱਕ ਲੜੀ ਦੇਖੀ ਜਾ ਸਕਦੀ ਹੈ।
ਇਹ ਵੀ ਪੜ੍ਹੋ-ਮੋਦੀ ਦੀ ਜਿੱਤ 'ਤੇ ਕੰਗਨਾ ਨੇ ਦਿੱਤੀ ਪ੍ਰਤੀਕਿਰਿਆ, ਤਸਵੀਰ ਸਾਂਝੀ ਕਰ ਲਿਖਿਆ...
ਮੌਸਮ
ਕਟਕ ਵਿੱਚ ਦੂਜੇ ਇੱਕ ਰੋਜ਼ਾ ਮੈਚ ਲਈ ਮੌਸਮ ਦੀ ਭਵਿੱਖਬਾਣੀ ਉਮੀਦਜਨਕ ਹੈ। ਮੈਚ ਤੋਂ ਪਹਿਲਾਂ ਮੌਸਮ ਸਾਫ਼ ਹੋਣ ਦੀ ਉਮੀਦ ਹੈ। ਪੂਰੇ ਮੈਚ ਦੌਰਾਨ ਤਾਪਮਾਨ 20 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ, ਜਿਸ ਨਾਲ ਖੇਡਣ ਲਈ ਆਦਰਸ਼ ਹਾਲਾਤ ਪੈਦਾ ਹੋਣਗੇ।
ਭਾਰਤ ਦੇ ਪਲੇਇੰਗ-11: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇ.ਐੱਲ. ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ, ਮੁਹੰਮਦ ਸ਼ਮੀ।
ਇੰਗਲੈਂਡ ਦੀ ਪਲੇਇੰਗ-11: ਬੇਨ ਡਕੇਟ, ਫਿਲ ਸਾਲਟ (ਵਿਕਟਕੀਪਰ), ਜੋ ਰੂਟ, ਹੈਰੀ ਬਰੂਕ, ਜੋਸ ਬਟਲਰ (ਕਪਤਾਨ), ਲਿਆਮ ਲਿਵਿੰਗਸਟੋਨ, ਜੈਮੀ ਓਵਰਟਨ, ਗੁਸ ਐਟਕਿੰਸਨ, ਮਾਰਕ ਵੁੱਡ, ਆਦਿਲ ਰਾਸ਼ਿਦ, ਸਾਕਿਬ ਮਹਿਮੂਦ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਗਲੈਂਡ ਵਿਰੁੱਧ 3 ਮੈਚਾਂ ਦੀ ਸੀਰੀਜ਼ ਦਾ ਦੂਜਾ ਵਨ ਡੇ ਅੱਜ
NEXT STORY