ਕੋਟਾ: ਰਾਜਸਥਾਨ ਦੇ ਕੋਟਾ (ਰਾਮਪੁਰਾ) ਸਥਿਤ ਇਤਿਹਾਸਕ ਜਗਦੀਸ਼ ਮੰਦਰ ਵਿੱਚ ਪਿਛਲੇ ਕਰੀਬ 300 ਸਾਲਾਂ ਤੋਂ ਇੱਕ ਅਨੋਖੀ ਅਤੇ ਰੋਚਕ ਧਾਰਮਿਕ ਪਰੰਪਰਾ ਨਿਭਾਈ ਜਾ ਰਹੀ ਹੈ। ਇੱਥੇ ਹਰ ਸਾਲ ਜੇਠ ਮਹੀਨੇ ਦੀ ਪੂਰਨਮਾਸ਼ੀ (ਜੇਸ਼ਠ ਪੂਰਨਿਮਾ) 'ਤੇ ਭਗਵਾਨ ਜਗਦੀਸ਼, ਭਰਾ ਬਲਭੱਦਰ ਅਤੇ ਭੈਣ ਸੁਭਦਰਾ ਨੂੰ 14 ਦਿਨਾਂ ਦੀ ਵਿਸ਼ੇਸ਼ 'ਬੀਮਾਰੀ ਛੁੱਟੀ' (Illness Leave) ਦਿੱਤੀ ਜਾਂਦੀ ਹੈ। ਇਸ ਦੌਰਾਨ ਸ਼ਰਧਾਲੂਆਂ ਲਈ ਮੰਦਰ ਦੇ ਕਿਵਾੜ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ - ਅਗਲੇ 48 ਘੰਟੇ ਅਹਿਮ! ਉੱਤਰੀ ਭਾਰਤ ਦੇ 13 ਸੂਬਿਆਂ 'ਚ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪਵੇਗਾ ਮੀਂਹ
ਗਰਮੀ 'ਚ ਠੰਡੇ ਪਾਣੀ ਦੇ ਇਸ਼ਨਾਨ ਤੇ ਅੰਬਾਂ ਦੇ ਰਸ ਨਾਲ ਬੀਮਾਰ ਹੋਏ 'ਭਗਵਾਨ'!
ਮਾਨਤਾ ਅਨੁਸਾਰ ਅੱਤ ਦੀ ਗਰਮੀ ਦੇ ਮੌਸਮ ਵਿੱਚ ਜੇਸ਼ਠ ਪੂਰਨਿਮਾ ਵਾਲੇ ਦਿਨ ਭਗਵਾਨ ਦਾ 51 ਜਲ ਕਲਸ਼ਾਂ ਅਤੇ ਪੰਚਾਮ੍ਰਿਤ ਨਾਲ ਵਿਸ਼ੇਸ਼ ਅਭਿਸ਼ੇਕ (ਇਸ਼ਨਾਨ) ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਭਗਵਾਨ ਨੂੰ ਲਗਭਗ 200 ਕਿੱਲੋ ਅੰਬਾਂ ਦੇ ਰਸ (ਆਮ ਰਸ) ਦਾ ਵਿਸ਼ੇਸ਼ ਭੋਗ ਲਗਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਠੰਡੇ ਜਲ ਨਾਲ ਇਸ਼ਨਾਨ ਅਤੇ ਭਾਰੀ ਮਾਤਰਾ ਵਿੱਚ ਅੰਬਾਂ ਦਾ ਰਸ ਛਕਣ ਕਾਰਨ ਭਗਵਾਨ ਦੀ ਤਬੀਅਤ ਖ਼ਰਾਬ (ਅਸਵਸਥ) ਹੋ ਜਾਂਦੀ ਹੈ। ਇਸੇ ਕਾਰਨ ਧਾਰਮਿਕ ਰੀਤੀ-ਰਿਵਾਜਾਂ ਤੋਂ ਬਾਅਦ ਰਾਤ 9 ਵਜੇ ਮੰਦਰ ਦੇ ਕਪਾਟ 14 ਦਿਨਾਂ ਲਈ ਬੰਦ ਕਰ ਦਿੱਤੇ ਜਾਂਦੇ ਹਨ ਤਾਂ ਜੋ ਭਗਵਾਨ ਇਕਾਂਤ ਵਿੱਚ ਆਰਾਮ ਕਰ ਸਕਣ।
ਇਹ ਵੀ ਪੜ੍ਹੋ - ਗਰਮੀ ਦੇ ਕਹਿਰ ਦੇਖ PM ਮੋਦੀ ਨੇ ਖੁਦ ਸੰਭਾਲਿਆ ਮੋਰਚਾ, ਦੇਸ਼ ਨੂੰ ਜਾਰੀ ਕੀਤੇ ਇਹ ਸਖ਼ਤ ਨਿਰਦੇਸ਼
ਆਰਾਮ 'ਚ ਨਾ ਪਵੇ ਖਲਲ, ਕੱਪੜਿਆਂ ਨਾਲ ਢਕੀਆਂ ਜਾਂਦੀਆਂ ਨੇ ਘੰਟੀਆਂ
ਭਗਵਾਨ ਦੇ ਆਰਾਮ ਵਿੱਚ ਕੋਈ ਵਿਘਨ ਨਾ ਪਵੇ, ਇਸ ਲਈ ਮੰਦਰ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਸਾਵਧਾਨੀ ਵਰਤੀ ਜਾਂਦੀ ਹੈ। ਮੰਦਰ ਵਿੱਚ ਲੱਗੀਆਂ ਘੰਟੀਆਂ ਅਤੇ ਝਾਲਰਾਂ ਨੂੰ ਕੱਪੜਿਆਂ ਨਾਲ ਚੰਗੀ ਤਰ੍ਹਾਂ ਢਕ ਦਿੱਤਾ ਜਾਂਦਾ ਹੈ ਤਾਂ ਜੋ ਕੋਈ ਆਵਾਜ਼ ਨਾ ਹੋਵੇ। ਅਗਲੇ 14 ਦਿਨਾਂ ਤੱਕ ਪੁਜਾਰੀ ਪ੍ਰਤੀਕਾਤਮਕ ਤੌਰ 'ਤੇ ਭਗਵਾਨ ਦੀ ਸਿਹਤ ਦੀ ਦੇਖਭਾਲ ਕਰਦੇ ਹਨ। ਉਨ੍ਹਾਂ ਨੂੰ ਜਲਦੀ ਠੀਕ ਕਰਨ ਲਈ ਰੋਜ਼ਾਨਾ ਦੁੱਧ ਅਤੇ ਕਾਲੀ ਮਿਰਚ ਦਾ ਬਣਿਆ ਵਿਸ਼ੇਸ਼ 'ਕਾੜ੍ਹਾ' ਭੋਗ ਵਜੋਂ ਅਰਪਿਤ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ - ਕੇਰਲ 'ਚ ED ਦੀ ਵੱਡੀ ਕਾਰਵਾਈ! ਸਾਬਕਾ CM ਦੀ ਧੀ ਦੇ 200 ਤੋਂ ਵੱਧ ਬੈਂਕ ਅਕਾਊਂਟ ਫ੍ਰੀਜ਼, 18 ਕਰੋੜ ਰੁਪਏ ਜ਼ਬਤ
ਦੱਖਣ ਭਾਰਤ ਤੋਂ ਜੁੜੇ ਨੇ ਤਾਰ, 6ਵੀਂ ਪੀੜ੍ਹੀ ਨਿਭਾ ਰਹੀ ਹੈ ਸੇਵਾ
ਮੰਦਰ ਦੇ ਪੁਜਾਰੀ ਜਗਨਨਾਥ ਅਨੁਸਾਰ, ਇਸ ਇਤਿਹਾਸਕ ਮੰਦਰ ਦੀ ਸਥਾਪਨਾ ਦੱਖਣ ਭਾਰਤ ਤੋਂ ਆਏ ਮਹਾਰਾਜ ਅਪਲਾਚਾਰੀ ਸਵਾਮੀ ਨੇ ਕੀਤੀ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਦੇ ਪਰੰਪਰਾਗਤ ਪਰਿਵਾਰ ਦੀਆਂ ਪੀੜ੍ਹੀਆਂ ਹੀ ਮੰਦਰ ਦੀ ਸੇਵਾ ਸੰਭਾਲ ਕਰ ਰਹੀਆਂ ਹਨ। ਮੌਜੂਦਾ ਸਮੇਂ ਵਿੱਚ 6ਵੀਂ ਪੀੜ੍ਹੀ ਦੇ ਰੂਪ ਵਿੱਚ ਐਸ. ਕੇ. ਸ਼੍ਰੀਨਿਵਾਸ ਮੰਦਰ ਦੀ ਦੇਖਭਾਲ ਕਰ ਰਹੇ ਹਨ। ਮੰਦਰ ਵਿੱਚ ਪੂਜਾ-ਪਾਠ, ਭੋਗ, ਭਜਨ-ਕੀਰਤਨ ਅਤੇ ਸਾਫ਼-ਸਫ਼ਾਈ ਲਈ ਕੁੱਲ ਚਾਰ ਲੋਕ ਦਿਨ-ਰਾਤ ਸੇਵਾ ਵਿੱਚ ਲੱਗੇ ਹੋਏ ਹਨ। ਸਦੀਆਂ ਪੁਰਾਣੀ ਇਹ ਆਸਥਾ ਅਤੇ ਅਨੋਖੀ ਪਰੰਪਰਾ ਅੱਜ ਦੇ ਆਧੁਨਿਕ ਯੁੱਗ ਵਿੱਚ ਵੀ ਜੀਵੰਤ ਹੈ, ਜੋ ਦੇਸ਼ ਭਰ ਦੇ ਸ਼ਰਧਾਲੂਆਂ ਲਈ ਖਿੱਚ ਅਤੇ ਭਗਤੀ ਦਾ ਕੇਂਦਰ ਬਣੀ ਹੋਈ ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਨੇ ਤੋੜ 'ਤੇ ਸਾਰੇ ਰਿਕਾਰਡ, All Time High 'ਤੇ ਪੁੱਜੀਆਂ ਕੀਮਤਾਂ, ਜਾਣੋ ਅੱਜ ਦਾ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
LPG ਗਾਹਕਾਂ ਲਈ ਵੱਡੀ ਖਬਰ, ਨਹੀਂ ਕੀਤਾ ਇਹ ਕੰਮ ਤਾਂ ਬੰਦ ਹੋਵੇਗੀ ਗੈਸ ਸਬਸਿਡੀ
NEXT STORY