ਕਟਕ–ਭਾਰਤ ਤੇ ਇੰਗਲੈਂਡ ਵਿਚਾਲੇ ਐਤਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਪਿਛਲੇ ਲੰਬੇ ਸਮੇਂ ਤੋਂ ਦੌੜਾਂ ਬਣਾਉਣ ਲਈ ਜੂਝ ਰਹੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਫਾਰਮ ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਫਿਟਨੈੱਸ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ।
ਇਹ ਵੀ ਪੜ੍ਹੋ-ਮੋਦੀ ਦੀ ਜਿੱਤ 'ਤੇ ਕੰਗਨਾ ਨੇ ਦਿੱਤੀ ਪ੍ਰਤੀਕਿਰਿਆ, ਤਸਵੀਰ ਸਾਂਝੀ ਕਰ ਲਿਖਿਆ...
ਭਾਰਤ ਨੇ ਨਾਗਪੁਰ ਵਿਚ ਖੇਡੇ ਗਏ ਪਹਿਲੇ ਵਨ ਡੇ ਵਿਚ ਚਾਰ ਵਿਕਟਾਂ ਨਾਲ ਜਿੱਤ ਦਰਜ ਕਰਕੇ ਤਿੰਨ ਮੈਚਾਂ ਦੀ ਲੜੀ ਵਿਚ ਸ਼ੁਰੂਆਤੀ ਬੜ੍ਹਤ ਹਾਸਲ ਕੀਤੀ ਹੈ ਤੇ ਉਸਦਾ ਟੀਚਾ ਆਪਣੀ ਜੇਤੂ ਮੁਹਿੰਮ ਜਾਰੀ ਰੱਖ ਕੇ ਲੜੀ ਜਿੱਤਣਾ ਹੋਵੇਗਾ। ਕੋਹਲੀ ਸੱਜੇ ਗੋਡੇ ਵਿਚ ਸੋਜ਼ਿਸ਼ ਦੇ ਕਾਰਨ ਪਹਿਲੇ ਮੈਚ ਵਿਚ ਨਹੀਂ ਖੇਡ ਸਕਿਆ ਸੀ, ਜਿਸ ਨਾਲ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਉਸਦੀ ਫਿਟਨੈੱਸ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ।
ਇਹ ਵੀ ਪੜ੍ਹੋ-ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ
ਭਾਰਤੀ ਉਪ ਕਪਤਾਨ ਸ਼ੁਭਮਨ ਗਿੱਲ ਨੇ ਹਾਲਾਂਕਿ ਸਪੱਸ਼ਟ ਕੀਤਾ ਹੈ ਕਿ ਕੋਹਲੀ ਦੀ ਸੱਟ ਗੰਭੀਰ ਨਹੀਂ ਹੈ ਤੇ ਉਹ ਦੂਜੇ ਵਨ ਡੇ ਵਿਚ ਖੇਡੇਗਾ। ਕੋਹਲੀ ਵੀ ਟੀਮ ਦੇ ਨਾਲ ਕਟਕ ਪਹੁੰਚਿਆ ਹੈ ਤੇ ਉਹ ਸਹਿਜ ਨਜ਼ਰ ਆ ਰਿਹਾ ਹੈ। ਇਹ ਭਾਰਤ ਲਈ ਚੰਗੇ ਸੰਕੇਤ ਹਨ ਪਰ ਇਸ ਨਾਲ ਆਖਰੀ ਵਨ ਡੇ ਦੀ ਚੋਣ ਕਰਨ ਲਈ ਟੀਮ ਮੈਨੇਜਮੈਂਟ ਨੂੰ ਜੱਦੋ-ਜਹਿਦ ਕਰਨੀ ਪਵੇਗੀ। ਪਿਛਲੇ ਮੈਚ ਵਿਚ ਕੋਹਲੀ ਦੀ ਜਗ੍ਹਾ ਸ਼੍ਰੇਯਸ ਅਈਅਰ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਅਾ ਸੀ ਤੇ ਉਸ ਨੇ 36 ਗੇਂਦਾਂ ’ਚ 59 ਦੌੜਾਂ ਬਣਾ ਕੇ ਜਿੱਤ ਪੱਕੀ ਕਰ ਲਈ ਸੀ। ਜੇਕਰ ਪਹਿਲਾਂ ਦੀ ਗੱਲ ਹੁੰਦੀ ਤਾਂ ਕੋਹਲੀ ਨੂੰ ਅਈਅਰ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤਾ ਜਾਂਦਾ ਪਰ ਹੁਣ ਪੂਰੀ ਸੰਭਾਵਨਾ ਹੈ ਕਿ ਉਸ ਨੂੰ ਪਹਿਲੇ ਮੈਚ ਵਿਚ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਾ ਕਰ ਸਕਣ ਵਾਲੇ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਦੀ ਜਗ੍ਹਾ ਟੀਮ ਵਿਚ ਲਿਆ ਜਾਵੇਗਾ। ਅਜਿਹੇ ਵਿਚ ਰੋਹਿਤ ਦੇ ਨਾਲ ਗਿੱਲ ਪਾਰੀ ਦੀ ਸ਼ੁਰੂਆਤ ਕਰ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੈਂਪੀਅਨਸ ਟਰਾਫੀ 2025 ਤੋਂ ਪਹਿਲਾਂ ਪਾਕਿਸਤਾਨੀ ਟੀਮ ਨੂੰ ਵੱਡਾ ਝਟਕਾ, ਇਹ ਘਾਤਕ ਗੇਂਦਬਾਜ਼ ਜ਼ਖਮੀ
NEXT STORY