ਬੇਲਫਾਸਟ : ਇੰਗਲਿਸ਼ ਕਲੱਬ ਵਾਲਵਰਹੈਂਪਟਨ ਵਾਂਡਰਸ ਨੇ ਯੂਰੋਪਾ ਲੀਗ ਦੇ ਦੂਜੇ ਕੁਆਲੀਫਾਈਂਗ ਰਾਊਂਡ ਵਿਚ ਆਇਰਲੈਂਡ ਦੇ ਕਲੱਬ ਕਰੂਸੇਡਰਸ ਨੂੰ 6-1 ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਬੀ. ਬੀ. ਸੀ. ਮੁਤਾਬਕ, ਵੁਲਵਸ ਦੇ ਨਾਂ ਨਾਲ ਮਸ਼ਹੂਰ ਟੀਮ ਨੇ ਵੀਰਵਾਰ ਰਾਤ ਦੂਜੇ ਰਾਊਂਡ ਦੇ ਦੂਜੇ ਲੇਗ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਰੂਸੇਡਰਸ ਨੂੰ 4-1 ਨਾਲ ਹਰਾਇਆ। ਪਹਿਲੇ ਲੇਗ ਵਿਚ ਵੁਲਵਸ ਨੇ 2-0 ਨਾਲ ਆਸਾਨ ਜਿੱਤ ਦਰਜ ਕੀਤੀ ਸੀ। ਮੈਚ ਦੀ ਸ਼ੁਰੂਆਤ ਹਾਲਾਂਕਿ, ਇੰਗਲਿਸ਼ ਕਲੱਬ ਲਈ ਖਰਾਬ ਰਹੀ ਅਤੇ 13ਵੇਂ ਮਿੰਟ ਵਿਚ ਰਾਇਨ ਬੇਨੇਟ ਦੇ ਓਨ ਗੋਲ ਨੇ ਮੇਜ਼ਬਾਨ ਟੀਮ ਨੂੰ ਅੱਗੇ ਕਰ ਦਿੱਤਾ।
ਵੁਲਵਸ ਨੇ ਜਲਦੀ ਹੀ ਵਾਪਸੀ ਕੀਤੀ। 15ਵੇਂ ਮਿੰਟ ਵਿਚ ਰਾਊਨ ਜਿਮਿਨੇਜ ਨੇ ਆਪਣੀ ਟੀਮ ਲਈ ਬਰਾਬਰੀ ਦਾ ਗੋਲ ਕੀਤਾ। ਦੂਜਾ ਹਾਫ ਰੋਮਾਂਚਕ ਰਿਹਾ। ਵੁਲਵਸ ਨੇ ਲਗਾਤਾਰ ਹਮਲਾ ਕੀਤਾ ਅਤੇ ਮੇਜ਼ਬਾਨ ਟੀਮ ਦੇ ਡਿਫੈਂਸ ਨੇ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ। ਹਾਲਾਂਕਿ 77ਵੇਂ ਮਿੰਟ ਵਿਚ ਡਿਫੈਂਸ ਤੋਂ ਗਲਤੀ ਹੋਈ ਅਤੇ ਜਾਰਡਨ ਫੋਸਿਰਥ ਦੇ ਓਨ ਗੋਲ ਨੇ ਵੁਲਵਸ ਦੀ ਜਿੱਤ ਪੱਕੀ ਕਰ ਦਿੱਤੀ।
ਨੀਰਜ ਨੇ ਵਰਲਡ ਚੈਂਪੀਅਨ ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ
NEXT STORY