ਮੈਡਿ੍ਰਡ— ਸਪੇਨ ਤੇ ਪੁਰਤਗਾਲ ਨੇ ਯੂਰਪੀ ਫ਼ੁੱਟਬਾਲ ਚੈਂਪੀਅਨਸ਼ਿਪ ਦੇ ਅਭਿਆਸ ਮੈਚ ’ਚ ਗੋਲ ਰਹਿਤ ਡਰਾਅ ਖੇਡਿਆ ਤੇ ਇਸ ਮੈਚ ਨੂੰ ਦੇਖਣ ਲਈ 15000 ਦਰਸ਼ਕ ਮੌਜੂਦ ਸਨ। ਕੋਰੋਨਾ ਮਹਾਮਾਰੀ ਦੇ ਚਲਦੇ ਪਹਿਲੀ ਵਾਰ ਇੰਨੀ ਵੱਡੀ ਗਿਣਤੀ ’ਚ ਦਰਸ਼ਕ ਕਿਸੇ ਮੈਚ ਨੂੰ ਦੇਖਣ ਲਈ ਇਕੱਠਾ ਹੋਏ ਸਨ। ਮੈਦਾਨ ’ਚ ਬਿਲਕੁਲ ਤਿਊਹਾਰ ਵਾਂਗ ਮਾਹੌਲ ਸੀ ਤੇ ਕ੍ਰਿਸਟੀਆਨੋ ਰੋਨਾਲਡੋ ਕੋਲ ਜਦੋਂ ਵੀ ਗੇਂਦ ਜਾਂਦੀ ਸਾਰੇ ਸਟੇਡੀਅਮ ’ਚ ਤਾੜੀਆਂ ਦਾ ਸ਼ੋਰ ਸੁਣਾਈ ਦਿੰਦਾ।
ਇਸ ਤੋਂ ਪਹਿਲਾਂ ਸਪੈਨਿਸ਼ ਲੀਗ ’ਚ 5000 ਦਰਸ਼ਕਾਂ ਨੂੰ ਹੀ ਪ੍ਰਵੇਸ਼ ਦਿੱਤਾ ਗਿਆ ਸੀ। ਸਪੇਨ ਦੇ ਪਾਬਲੋ ਸਾਰਾਬੀਆ ਨੇ ਕਿਹਾ, ‘‘ਇਹ ਖ਼ੂਬਸੂਰਤ ਸੀ। ਦਰਸ਼ਕਾਂ ਦੇ ਬਿਨਾ ਫ਼ੁੱਟਬਾਲ ਦਾ ਮਜ਼ਾ ਨਹੀਂ। ਖ਼ਾਲੀ ਸਟੇਡੀਅਮਾਂ ’ਚ ਖੇਡਣਾ ਅਜੀਬ ਲਗਦਾ ਹੈ। ਇਹ ਦੇਖ ਕੇ ਬਹੁਤ ਚੰਗਾ ਲੱਗਾ ਕਿ ਦਰਸ਼ਕ ਮੈਦਾਨ ’ਤੇ ਪਰਤ ਆਏ ਹਨ।’’ ਪ੍ਰਸ਼ੰਸਕਾਂ ਨੂੰ ਮੈਦਾਨ ’ਤੇ ਆਉਣ ਲਈ ਵੱਖੋ-ਵੱਖ ਸਮਾਂ ਦਿੱਤਾ ਗਿਆ ਸੀ ਤੇ ਉਨ੍ਹਾਂ ਨੂੰ ਪੂਰੇ ਸਮੇਂ ਮਾਸਕ ਪਹਿਨ ਕੇ ਰੱਖਣਾ ਸੀ। ਮੈਦਾਨ ’ਤੇ ਸਿਗਰਟਨੋਸ਼ੀ ਤੇ ਖਾਣਾ-ਪੀਣਾ ਮਨ੍ਹਾ ਸੀ ਤੇ ਸਾਮਾਜਿਕ ਦੂਰੀ ਦੀ ਪਾਲਣਾ ਲਾਜ਼ਮੀ ਸੀ।
ਤਵੇਸਾ ਜਾਬਰਾ ਲੇਡੀਜ਼ ਓਪਨ ’ਚ ਸਾਂਝੇ ਦਸਵੇਂ ਸਥਾਨ ’ਤੇ
NEXT STORY