ਲੰਡਨ– ਪਾਕਿਸਤਾਨ ਦੇ ਫਖਰ ਜ਼ਮਾਨ ਦੇ ਦੱਖਣੀ ਅਫਰੀਕਾ ਵਿਰੁੱਧ ਦੂਜੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਵਿਵਾਦਪੂਰਣ ਰਨ ਆਊਟ ਤੋਂ ਬਾਅਦ ਖੇਡ ਭਾਵਨਾ ਨੂੰ ਲੈ ਕੇ ਬਹਿਸ ਛਿੜ ਗਈ ਹੈ ਜਦਕਿ ਖੇਡ ਦੇ ਨਿਯਮਾਂ ਦੇ ਸੁਰੱਖਿਅਕ ਮੇਰਿਲਬੋਨ ਕ੍ਰਿਕਟ ਕਲੱਬ (ਐੱਮ. ਸੀ. ਸੀ.) ਨੇ ਕਿਹਾ ਕਿ ਇਹ ਤੈਅ ਕਰਨਾ ਅੰਪਾਇਰਾਂ ਦਾ ਕੰਮ ਹੈ ਕਿ ਕੀ ਅਸਲ ਵਿਚ ਕਵਿੰਟਨ ਡੀ ਕੌਕ ਨੇ ਬੱਲੇਬਾਜ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ।

ਪਾਕਿਸਤਾਨ ਟੀਮ ਦੇ ਸਾਹਮਣੇ 343 ਦੌੜਾਂ ਦਾ ਟੀਚਾ ਸੀ ਅਤੇ ਅਜਿਹੇ 'ਚ ਫਖਰ ਜ਼ਮਾਨ ਨੇ 193 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਇਹ ਬੱਲੇਬਾਜ਼ ਹਾਲਾਂਕਿ ਵਿਵਾਦਪੂਰਣ ਤਰੀਕੇ ਨਾਲ ਰਨ ਆਊਟ ਹੋਇਆ, ਜਿਸ ਦੀ ਵਜ੍ਹਾ ਦੱਖਣੀ ਅਫਰੀਕੀ ਵਿਕਟਕੀਪਰ ਡੀ ਕੌਕ ਬਣਿਆ। ਪਾਕਿਸਤਾਨ ਆਖਿਰ ਵਿਚ ਇਹ ਮੈਚ ਹਾਰ ਗਿਆ ਸੀ। ਫਖਰ ਜਦੋਂ ਦੂਜੀ ਦੌੜ ਲੈਣ ਲਈ ਵਾਪਸ ਕ੍ਰੀਜ਼ ’ਤੇ ਪਰਤ ਰਿਹਾ ਸੀ ਤਾਂ ਕੀ ਡੀ ਕੌਕ ਨੇ ਗੇਂਦਬਾਜ਼ ਲੂੰਗੀ ਇਨਗਿਡੀ ਵੱਲ ਇਸ਼ਾਰਾ ਕੀਤਾ ਜਦਕਿ ਐਡਨ ਮਾਰਕ੍ਰਮ ਨੇ ਵਿਕਟਕੀਪਰ ਵੱਲ ਗੇਂਦ ਸੁੱਟ ਕੇ ਸਿੱਧੀ ਥ੍ਰੋਅ ’ਤੇ ਰਨ ਆਊਟ ਕੀਤਾ। ਫਖਰ ਦੂਜੀ ਦੌੜ ਲੈਂਦੇ ਸਮੇਂ ਆਖਰੀ ਪਲਾਂ ਵਿਚ ਥੋੜ੍ਹਾ ਹੌਲਾ ਹੋ ਗਿਆ ਸੀ ਤੇ ਸਹੀ ਸਮੇਂ ’ਤੇ ਕ੍ਰੀਜ਼ ’ਤੇ ਨਹੀਂ ਪਹੁੰਚ ਸਕਿਆ ਸੀ। ਰੀਪਲੇਅ ਤੋਂ ਲੱਗ ਰਿਹਾ ਸੀ ਕਿ ਡੀ ਕੌਕ ਜਿਵੇਂ ਫਖਰ ਨੂੰ ਇਹ ਅਹਿਸਾਸ ਦਿਵਾ ਰਿਹਾ ਸੀ ਕਿ ਗੇਂਦ ਨੂੰ ਨਾਨ ਸਟ੍ਰਾਈਕਰ ਪਾਸੇ ਵੱਲ ਸੁੱਟਿਆ ਗਿਆ ਹੈ।
ਇਹ ਖ਼ਬਰ ਪੜ੍ਹੋ- ਕਿਸਾਨਾਂ, ਨੌਜਵਾਨਾਂ ਤੇ ਕਮਜ਼ੋਰ ਵਰਗਾਂ ਲਈ ਕੋਈ ਇਕ ਕੰਮ ਗਿਣਵਾਏ ਕੈਪਟਨ: ਸੁਖਬੀਰ ਬਾਦਲ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤੀ ਮਹਿਲਾ ਖਿਡਾਰੀ ਓਲੰਪਿਕ ’ਚ ਧਮਾਕਾ ਕਰਨ ਲਈ ਤਿਆਰ : ਗੀਤਾ ਫੋਗਾਟ
NEXT STORY