ਸਪੋਰਟਸ ਡੈਸਕ- ਫਿਟਨੈੱਸ ਅਤੇ ਸਖ਼ਤ ਮਿਹਨਤ ਦੇ ਮਾਪਦੰਡਾਂ 'ਤੇ ਖਰਾ ਉਤਰਨ ਵਾਲੇ ਲੋਕਾਂ ਲਈ ਇੱਕ ਬਹੁਤ ਹੀ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਚੀਨ ਦੇ ਮਸ਼ਹੂਰ ਬਾਡੀ ਬਿਲਡਰ ਵਾਂਗ ਕੁਨ ਦੀ ਸਿਰਫ਼ 30 ਸਾਲ ਦੀ ਉਮਰ ਵਿੱਚ ਅਚਾਨਕ ਮੌਤ ਹੋ ਗਈ ਹੈ,। ਉਨ੍ਹਾਂ ਦੀ ਮੌਤ ਨੇ ਦੁਨੀਆ ਭਰ ਨੂੰ ਹੈਰਾਨ ਕਰ ਦਿੱਤਾ ਹੈ, ਕਿਉਂਕਿ ਉਹ ਆਪਣੀ ਸਖ਼ਤ ਜੀਵਨ ਸ਼ੈਲੀ ਲਈ ਜਾਣੇ ਜਾਂਦੇ ਸਨ।
ਦਿਲ ਦੀ ਬਿਮਾਰੀ ਕਾਰਨ ਹੋਈ ਮੌਤ
ਵਾਂਗ ਕੁਨ ਦੀ ਮੌਤ ਦੀ ਪੁਸ਼ਟੀ ਚੀਨ ਦੇ ਅਨਹੂਈ ਪ੍ਰੋਵਿੰਸ਼ੀਅਲ ਬਾਡੀ ਬਿਲਡਿੰਗ ਐਸੋਸੀਏਸ਼ਨ ਨੇ ਕੀਤੀ ਹੈ। ਜਾਣਕਾਰੀ ਮਿਲੀ ਹੈ ਕਿ ਵਾਂਗ ਕੁਨ ਦੀ ਮੌਤ ਦਿਲ ਦੀ ਬਿਮਾਰੀ ਕਾਰਨ ਹੋਈ ਹੈ। ਵਾਂਗ ਕੁਨ ਇੱਕ ਸਾਧਕ ਦੀ ਤਰ੍ਹਾਂ ਜੀਵਨ ਜਿਉਂਦੇ ਸਨ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪਿਛਲੇ 10 ਸਾਲਾਂ ਤੋਂ ਸਾਧਨਾ ਕਰ ਰਹੇ ਹਨ,। ਉਹ ਇੱਕ ਬੋਧੀ ਭਿਖਸ਼ੂ ਵਰਗੀ ਜ਼ਿੰਦਗੀ ਬਤੀਤ ਕਰਦੇ ਸਨ। ਉਹ ਆਪਣੇ ਸਖ਼ਤ ਡਾਈਟ ਪਲਾਨ ਅਤੇ ਟ੍ਰੇਨਿੰਗ ਸੈਸ਼ਨਾਂ ਲਈ ਮਸ਼ਹੂਰ ਸਨ। ਉਹ ਬਹੁਤ ਹੀ ਸੰਜਮ ਨਾਲ ਖਾਂਦੇ ਸਨ ਅਤੇ ਉਨ੍ਹਾਂ ਦੀ ਖੁਰਾਕ ਵਿੱਚ ਅਕਸਰ ਉਬਲਿਆ ਹੋਇਆ ਚਿਕਨ ਅਤੇ ਸੂਪ ਸ਼ਾਮਲ ਹੁੰਦਾ ਸੀ।

8 ਵਾਰ ਜਿੱਤਿਆ ਸੀ ਖ਼ਿਤਾਬ
ਵਾਂਗ ਕੁਨ ਇੱਕ ਪੇਸ਼ੇਵਰ ਐਥਲੀਟ ਸਨ, ਜੋ ਇੰਟਰਨੈਸ਼ਨਲ ਫੈਡਰੇਸ਼ਨ ਆਫ ਬਾਡੀ ਬਿਲਡਿੰਗ ਐਂਡ ਫਿਟਨੈੱਸ ਪ੍ਰੋਫੈਸ਼ਨਲ ਲੀਗ (IFBB) ਨਾਲ ਜੁੜੇ ਹੋਏ ਸਨ, ਜਿਸ ਨੂੰ ਚੀਨ ਦੀ ਸਭ ਤੋਂ ਵੱਡੀ ਬਾਡੀ ਬਿਲਡਿੰਗ ਸੰਸਥਾ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਚਾਈਨੀਜ਼ ਬਾਡੀ ਬਿਲਡਿੰਗ ਐਸੋਸੀਏਸ਼ਨ ਵੱਲੋਂ ਲਗਾਤਾਰ 8 ਵਾਰ ਬਾਡੀ ਬਿਲਡਿੰਗ ਦਾ ਖਿਤਾਬ ਜਿੱਤਿਆ ਸੀ। ਉਹ ਇੱਕ ਸਫਲ ਕਾਰੋਬਾਰੀ ਵੀ ਸਨ ਅਤੇ 'ਮਸਲ ਫੈਕਟਰੀ' ਨਾਮ ਦੀ ਇੱਕ ਜਿਮ ਚੇਨ ਦੇ ਮਾਲਕ ਸਨ। ਉਹ ਜਲਦੀ ਹੀ ਇੱਕ ਹੋਰ ਜਿਮ ਖੋਲ੍ਹਣ ਦੀ ਤਿਆਰੀ ਵਿੱਚ ਸਨ।
ਫ਼ਿਟਨੈੱਸ ਇਨਫਲੂਐਂਸਰਾਂ ਦੀ ਅਚਾਨਕ ਮੌਤਾਂ 'ਚ ਚਿੰਤਾਜਨਕ ਵਾਧਾ
ਵਾਂਗ ਕੁਨ ਦੀ ਮੌਤ ਉਨ੍ਹਾਂ ਚੌਂਕਾਉਣ ਵਾਲੇ ਮਾਮਲਿਆਂ ਦੀ ਲੜੀ ਵਿੱਚ ਸ਼ਾਮਲ ਹੋ ਗਈ ਹੈ, ਜਿੱਥੇ ਨਾਮੀ ਬਾਡੀ ਬਿਲਡਰ ਜਾਂ ਫਿਟਨੈੱਸ ਦੇ ਮਾਪਦੰਡਾਂ 'ਤੇ ਖਰੇ ਉਤਰਨ ਵਾਲੇ ਲੋਕ ਬਹੁਤ ਘੱਟ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ,। ਪਿਛਲੇ ਸਮੇਂ ਵਿੱਚ, ਆਸਟ੍ਰੇਲੀਆ ਦੇ ਇੱਕ ਬਾਡੀ ਬਿਲਡਰ ਅਜ਼ੀਜ਼ ਸ਼ੈਵੇਰਸ਼ੀਅਨ ਦੀ ਸਿਰਫ਼ 22 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ, ਜਿਸ ਦਾ ਕਾਰਨ ਅਕਸਰ ਸਟੀਰੌਇਡਜ਼ ਦੀ ਜ਼ਿਆਦਾ ਵਰਤੋਂ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਜਰਮਨੀ ਦੇ ਫਿਟਨੈੱਸ ਇਨਫਲੂਐਂਸਰ ਜੋ ਲਿੰਡਨਰ ਦੀ ਵੀ 30 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਆਸਟ੍ਰੇਲੀਆ ਦੇ ਫਿਟਨੈੱਸ ਪ੍ਰੋਫੈਸ਼ਨਲ ਐਂਡ੍ਰੀਆਸ ਮੁੰਜਰ ਦੀ 31 ਸਾਲ ਦੀ ਉਮਰ ਵਿੱਚ ਮੌਤ ਦਾ ਕਾਰਨ ਅੰਗਾਂ ਦਾ ਕੰਮ ਕਰਨਾ ਬੰਦ ਕਰ ਦੇਣਾ ਸੀ, ਜੋ ਅਤਿਅੰਤ ਕਸਰਤ ਕਾਰਨ ਹੋਇਆ ਸੀ।
ਭਾਰਤੀ ਨਿਸ਼ਾਨੇਬਾਜ਼ੀ ਲੀਗ ਵਿੱਚ ਨਵੀਂ ਫਰੈਂਚਾਇਜ਼ੀ ਸ਼ਾਮਲ
NEXT STORY