ਨਵੀਂ ਦਿੱਲੀ (ਬਿਊਰੋ) : ਕ੍ਰਿਕਟ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਇੱਕ ਮਸ਼ਹੂਰ ਕ੍ਰਿਕਟਰ ਨੂੰ ਇੱਕ ਡੇਟਿੰਗ ਐਪ 'ਤੇ ਮਿਲੀ ਔਰਤ ਨਾਲ ਪਿਆਰ ਕਰਨਾ ਭਾਰੀ ਪਿਆ। ਉਹ ਔਰਤ ਨਾਲ ਸਰੀਰਕ ਸਬੰਧ ਬਣਾਉਣ ਲਈ ਹੋਟਲ ਗਿਆ ਸੀ। ਬਾਅਦ 'ਚ ਮਹਿਲਾ ਦੇ ਹਨੀਟ੍ਰੈਪ ਗਰੋਹ ਦੀ ਮੈਂਬਰ ਹੋਣ ਦਾ ਖੁਲਾਸਾ ਹੋਇਆ। ਬਲੈਕਮੇਲਿੰਗ ਕਾਰਨ ਜਦੋਂ ਕ੍ਰਿਕਟਰ ਦੀ ਜ਼ਿੰਦਗੀ ਮੁਸੀਬਤ 'ਚ ਫਸ ਗਈ ਤਾਂ ਉਸ ਨੂੰ ਪੁਲਸ ਕੋਲ ਜਾਣਾ ਪਿਆ।
ਪੁਲਸ ਨੇ ਇਸ ਮਾਮਲੇ 'ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ 'ਤੇ ਕ੍ਰਿਕਟਰ ਨੂੰ ਹਨੀਟ੍ਰੈਪ ਕਰਨ ਅਤੇ ਬਲੈਕਮੇਲ ਕਰਕੇ ਪੈਸੇ ਵਸੂਲਣ ਦਾ ਦੋਸ਼ ਹੈ। ਪੁਲਿਸ ਮੁਤਾਬਕ ਤਿੰਨਾਂ ਨੂੰ ਸ਼ਨੀਵਾਰ ਦੇਰ ਰਾਤ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਆਪਣੀ ਸਾਖ ਬਚਾਉਣ ਲਈ ਕ੍ਰਿਕਟਰ ਦਾ ਨਾਮ ਜਾਰੀ ਨਹੀਂ ਕੀਤਾ ਹੈ। ਗ੍ਰਿਫ਼ਤਾਰ ਹੋਏ ਲੋਕਾਂ ਦੀ ਪਛਾਣ ਰਿਸ਼ਵ ਚੰਦਾ, ਸ਼ੁਭੋਂਕਰ ਬਿਸਵਾਸ ਅਤੇ ਸ਼ਿਵ ਸਿੰਘ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਤਲਾਕ ਮਗਰੋਂ ਪਹਿਲੀ ਵਾਰ ਪੁੱਤਰ ਅਗਸਤਿਆ ਨੂੰ ਮਿਲੇ ਹਾਰਦਿਕ ਪੰਡਯਾ
ਮੁੱਖ ਮੁਲਜ਼ਮ ਹੋਇਆ ਫਰਾਰ
ਜਾਣਕਾਰੀ ਅਨੁਸਾਰ, ਹਨੀ ਟ੍ਰੈਪਿੰਗ ਰੈਕੇਟ ਦਾ ਮਾਸਟਰ ਮਾਈਂਡ ਫਰਾਰ ਹੈ। ਪੁਲਸ ਉਸ ਦੀ ਭਾਲ ਕਰ ਰਹੀ ਹੈ। ਪੁਲਸ ਨੇ ਫਰਾਰ ਮੁਲਜ਼ਮਾਂ ਦੀ ਪਛਾਣ ਨਹੀਂ ਦੱਸੀ ਹੈ। ਅਕਤੂਬਰ ਦੇ ਅੰਤ 'ਚ ਕ੍ਰਿਕਟ ਇੱਕ ਮੈਚ ਖੇਡਣ ਲਈ ਕੋਲਕਾਤਾ ਗਿਆ। ਉਨ੍ਹਾਂ ਸਾਲਟ ਲੇਕ ਇਲਾਕੇ ਦੇ ਇੱਕ ਆਲੀਸ਼ਾਨ ਹੋਟਲ 'ਚ ਉਸ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਸੀ। ਇੱਥੇ ਹੀ ਉਹ ਡੇਟਿੰਗ ਐਪ ਰਾਹੀਂ ਮੁਲਜ਼ਮ ਦੇ ਸੰਪਰਕ 'ਚ ਆਇਆ ਸੀ। 1 ਨਵੰਬਰ ਨੂੰ ਕ੍ਰਿਕੇਟਰ ਨੇ ਬਗੁਆਟੀ ਖੇਤਰ ਦੇ ਇੱਕ ਬੱਸ ਸਟਾਪ 'ਤੇ ਚਾਰਾਂ ਦੋਸ਼ੀਆਂ ਨਾਲ ਮੁਲਾਕਾਤ ਕੀਤੀ। ਇੱਥੇ ਮੁਲਜ਼ਮ ਨੇ ਕ੍ਰਿਕਟਰ ਨੂੰ ਲੜਕੀਆਂ ਦੀਆਂ ਕੁਝ ਤਸਵੀਰਾਂ ਦਿਖਾਈਆਂ ਅਤੇ ਕ੍ਰਿਕਟਰ ਨੂੰ ਉਨ੍ਹਾਂ 'ਚੋਂ ਇੱਕ ਚੁਣਨ ਲਈ ਕਿਹਾ। ਕ੍ਰਿਕਟਰ ਨੇ ਤਸਵੀਰਾਂ 'ਚੋਂ ਇਕ ਕੁੜੀ ਦੀ ਤਸਵੀਰ ਚੁਣੀ। ਇਸ ਤੋਂ ਬਾਅਦ ਮੁਲਜ਼ਮ ਨੇ ਕ੍ਰਿਕਟਰ ਨੂੰ ਲੜਕੀ ਨਾਲ ਮੁਲਾਕਾਤ ਕਰਵਾਈ। ਕ੍ਰਿਕਟਰ ਨੇ ਲੜਕੀ ਨਾਲ ਹੋਟਲ 'ਚ ਸਮਾਂ ਬਿਤਾਇਆ। ਇਸ ਦੌਰਾਨ ਗੁਪਤ ਤਰੀਕੇ ਨਾਲ ਉਸ ਦੀ ਵੀਡੀਓ ਰਿਕਾਰਡ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਅੱਲੂ ਅਰਜੁਨ ਦੀ 'ਪੁਸ਼ਪਾ 2' 'ਚ ਡੇਵਿਡ ਵਾਰਨਰ ਦੀ ਐਂਟਰੀ! ਵਾਇਰਲ ਹੋਇਆ ਲੁੱਕ
ਇੱਜ਼ਤ ਬਚਾਉਣ ਲਈ ਕ੍ਰਿਕਟਰ ਨੇ ਦਿੱਤੇ ਪੈਸੇ
ਕੁਝ ਦਿਨਾਂ ਬਾਅਦ ਚਾਰੋਂ ਦੋਸ਼ੀ ਪੀੜਤ ਕੋਲ ਪਹੁੰਚੇ ਅਤੇ ਉਸ ਨੂੰ ਵੀਡੀਓ ਦਿਖਾਈ। ਇਸ ਤੋਂ ਬਾਅਦ ਉਸ ਨੇ ਮੋਟੀ ਰਕਮ ਦੀ ਮੰਗ ਕੀਤੀ। ਆਪਣੀ ਇੱਜ਼ਤ ਬਚਾਉਣ ਲਈ, ਕ੍ਰਿਕਟਰ ਨੇ ਤੁਰੰਤ ਨੈੱਟ ਬੈਂਕਿੰਗ ਰਾਹੀਂ 60,000 ਰੁਪਏ ਮੁਲਜ਼ਮ ਵੱਲੋਂ ਦੱਸੇ ਬੈਂਕ ਖਾਤੇ 'ਚ ਟਰਾਂਸਫਰ ਕਰ ਦਿੱਤੇ। ਇਸ ਦੇ ਨਾਲ ਹੀ ਕ੍ਰਿਕਟਰ ਨੇ ਦੋਸ਼ੀ ਨੂੰ ਆਪਣੀ ਸੋਨੇ ਦੀ ਚੇਨ ਅਤੇ ਮਹਿੰਗਾ ਮੋਬਾਈਲ ਫੋਨ ਵੀ ਦਿੱਤਾ। ਇਸ ਤੋਂ ਬਾਅਦ ਉਸ ਨੇ ਕ੍ਰਿਕਟਰ ਨੂੰ ਹੋਰ ਪੈਸੇ ਲਈ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਕ੍ਰਿਕਟਰ ਨੇ ਆਖਿਰਕਾਰ 2 ਨਵੰਬਰ ਨੂੰ ਬਗੁਆਟੀ ਥਾਣੇ ਨਾਲ ਸੰਪਰਕ ਕੀਤਾ ਅਤੇ ਘਟਨਾ ਦੀ ਜਾਣਕਾਰੀ ਦਿੱਤੀ। ਕ੍ਰਿਕਟਰ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਜਾਂਚ ਸ਼ੁਰੂ ਕੀਤੀ ਅਤੇ ਸ਼ਨੀਵਾਰ ਨੂੰ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਸੀਂ ਮਜ਼ਬੂਤ ਗੇਂਦਬਾਜ਼ਾਂ ਦੇ ਬਦਲਾਂ ਨਾਲ ਆਪਣੀ ਟੀਮ ਬਣਾਉਣਾ ਚਾਹੁੰਦੇ ਹਾਂ : ਰੋਹਿਤ
NEXT STORY