ਲੰਡਨ— 8ਵੀਂ ਵਾਰ ਵਿੰਬਲਡਨ ਚੈਂਪੀਅਨ ਬਣਾਉਣ ਦੇ ਖਿਤਾਬ ਨੂੰ ਲੈ ਕੇ ਇੰਗਲੈਂਡ ਕਲੱਬ ਦੇ ਸੈਂਟਰ ਕੋਰਟ 'ਚ ਪਹਿਲੇ ਦੌਰ ਦਾ ਮੈਚ ਖੇਡਣ ਆਏ ਰੋਜਰ ਫੈਡਰਰ ਨੇ ਲਾਅਨ ਟੈਨਿਸ 'ਚ ਉਹ ਕਾਰਨਾਮਾ ਕਰ ਦਿਖਾਇਆ ਜੋ ਇਸ ਤੋਂ ਪਹਿਲਾਂ ਕੇਵਲ 2 ਖਿਡਾਰੀ ਕਰ ਸਕੇ ਸਨ। ਮੰਗਲਵਾਰ ਨੂੰ ਉਨ੍ਹਾਂ ਨੇ ਆਪਣੇ ਕਰੀਅਰ ਦਾ 10 ਹਜ਼ਾਰਵਾਂ ਏਲ ਲਗਾਇਆ। ਇਸ ਦੇ ਨਾਲ ਹੀ ਇਹ ਉਪਲੱਬਧੀ ਹਾਸਲ ਕਰਨ ਵਾਲੇ ਉਹ ਦੁਨੀਆ ਦੇ ਤੀਸਰੇ ਖਿਡਾਰੀ ਬਣ ਗਏ। ਯੂਕ੍ਰੇਨ ਦੇ ਅਲੇਕਜੇਂਡਰ ਡੋਲਗੋਪੋਲੋਵ ਦੇ ਖਿਲਾਫ ਖੇਡੇ ਗਏ ਮੁਕਾਬਲੇ 'ਚ ਫੈਡਰਰ ਨੂੰ ਵਾਅਕ ਓਵਰ ਮਿਲ ਗਿਆ ਹੈ। ਸੱਟ ਦੇ ਕਾਰਨ ਡੋਲਗੋਪੋਲੋਵ ਨੇ ਵਿੱਚ ਹੀ ਮੈਚ ਛੱਡ ਦਿੱਤੀ ਸੀ। ਇਹ ਫੈਡਰਰ ਦੀ ਵਿੰਬਲਡਨ ਕੋਰਟ 'ਚ 85ਵੀਂ ਜਿੱਤ ਸੀ। ਇਸ ਤੋਂ ਪਹਿਲਾਂ ਉਹ 84 ਜਿੱਤ ਨਾਲ ਅਮਰੀਕਾ ਦੇ ਜਿਮੀ ਕੋਰਨਰ ਦੀ ਬਰਾਬਰੀ ਕਰ ਲਈ ਸੀ। ਇਸ ਜਿੱਤ ਦੇ ਨਾਲ ਉਹ ਓੁਪਨ ਈਰਾ 'ਚ ਵਿੰਬਲਡਨ 'ਚ ਸਾਰੇ ਮੈਚ ਜਿੱਤਣ ਵਾਲੇ ਖਿਡਾਰੀ ਵੀ ਬਣ ਗਏ।
19ਵੀਂ ਵਾਰ ਵਿੰਬਲਡਨ 'ਚ ਖੇਡਣ ਆਏ ਫੈਡਰਰ ਨੇ 64 ਮਿੰਟ ਤੱਕ ਚੱਲੇ ਮੈਚ 'ਚ 10 ਏਸ ਲਗਾਏ ਅਤੇ ਏਸ ਲਗਾਉਣ ਵਾਲੇ ਦੁਨੀਆ ਦੇ ਤੀਸਰੇ ਖਿਡਾਰੀ ਬਣ ਗਏ। ਯੁਕ੍ਰੇਨੀ ਖਿਡਾਰੀ ਨੇ ਜਦੋਂ ਮੈਚ ਤੋਂ ਆਪਣਾ ਨਾਂ ਵਾਪਸ ਲਿਆ ਉਸ ਸਮੇਂ ਫੈਡਰਰ ਪਹਿਲਾ ਸੈੱਟ 6-3 ਨਾਲ ਜਿੱਤਣ ਤੋਂ ਬਾਅਦ ਦੂਸਰੇ 'ਚ 3-0 ਦੀ ਬੜ੍ਹਤ ਬਣਾਈ ਹੋਈ ਸੀ। ਉਸ ਦੇ ਨਾਂ ਹੁਣ ਕੁੱਲ 10,004 ਏਸ ਹੋ ਗਏ ਹਨ। ਇਸ ਮਾਮਲੇ 'ਚ ਈਵੋ ਕਾਲਰੇਵਿਕ (12,018) ਅਤੇ ਗੋਰਾਨ ਈਵਾਨਸੇਵਿਕ (10,331) ਉਨ੍ਹਾਂ ਤੋਂ ਅੱਗੇ ਹੈ। ਏ.ਟੀ.ਪੀ. ਨੇ 1991 'ਚ ਏਸ ਦੀ ਗਿਣਤੀ ਸ਼ੁਰੂ ਕੀਤੀ ਸੀ।
ਫੀਫਾ ਅੰਡਰ-17 ਵਿਸ਼ਵ ਕੱਪ ਦੇ ਅਧਿਕਾਰੀਕ ਡਰਾਅ 'ਚ ਹਿੱਸਾ ਲੈਣਗੇ ਕਾਨੁ ਅਤੇ ਕੈਮਬਿਆਸੋ
NEXT STORY