ਹਾਲੇ— 18 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਇਥੇ ਹਾਲੇ ਓਪਨ ਟੈਨਿਸ ਟੂਰਨਾਮੈਂਟ ਰਾਹੀਂ ਗ੍ਰਾਸ ਕੋਰਟ ਸੈਸ਼ਨ 'ਤੇ ਆਪਣੀ ਪਹਿਲੀ ਜਿੱਤ ਦਰਜ ਕਰਨ ਦੇ ਨਾਲ ਹੀ 1100ਵੀਂ ਏ. ਟੀ. ਪੀ. ਟੂਰ ਜਿੱਤ ਦੀ ਪ੍ਰਾਪਤੀ ਵੀ ਆਪਣੇ ਨਾਂ ਕਰ ਲਈ ਹੈ।
ਫੈਡਰਰ ਨੇ ਪੁਰਸ਼ ਸਿੰਗਲਜ਼ ਦੇ ਪਹਿਲੇ ਰਾਊਂਡ ਵਿਚ ਜਾਪਾਨ ਦੀ ਯੂਈਚੀ ਸੁਗਿਤਾ ਨੂੰ 6-3, 6-1 ਨਾਲ ਸਿਰਫ 51 ਮਿੰਟ 'ਚ ਹਰਾਇਆ। ਉਸ ਨੇ ਕਿਹਾ ਕਿ ਮੈਂ ਪਹਿਲਾਂ ਸੁਗਿਤਾ ਨਾਲ ਕਦੇ ਨਹੀਂ ਖੇਡਿਆ ਸੀ ਪਰ ਮੈਂ ਇਥੇ ਜਿੱਤ ਤੋਂ ਸੰਤੁਸ਼ਟ ਹਾਂ। ਇਥੇ ਚੰਗੀ ਸ਼ੁਰੂਆਤ ਹੋਈ ਹੈ।
ਸਾਲ 2012 ਤੋਂ ਬਾਅਦ ਤੋਂ ਇਸ ਸਾਲ ਆਸਟ੍ਰੇਲੀਅਨ ਓਪਨ ਰਾਹੀਂ ਫੈਡਰਰ ਨੇ ਆਪਣਾ ਪਹਿਲਾ ਤੇ ਕੁਲ 18ਵਾਂ ਗ੍ਰੈਂਡ ਸਲੈਮ ਜਿੱਤਿਆ ਸੀ। 35 ਸਾਲਾ ਫੈਡਰਰ 3 ਤੋਂ 10 ਜੁਲਾਈ ਤਕ ਚੱਲਣ ਵਾਲੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ 'ਚ ਆਪਣੇ ਅੱਠਵੇਂ ਖਿਤਾਬ ਲਈ ਇਸ ਵਾਰ ਵੀ ਪ੍ਰਮੁੱਖ ਦਾਅਵੇਦਾਰਾਂ 'ਚ ਸ਼ਾਮਲ ਹੈ।
ਮੈਰੀਕਾਮ ਅਤੇ ਦੇਵੇਂਦ੍ਰੋ ਕੁਆਰਟਰਫਾਈਨਲ 'ਚ
NEXT STORY