ਮਾਸਕੋ— ਰੂਸ 'ਚ 14 ਜੂਨ ਤੋਂ ਸ਼ੁਰੂ ਹੋਣ ਵਾਲੇ ਫੀਫਾ ਵਿਸ਼ਵ ਵਕਲਡ ਕੱਪ 'ਚ ਇਸ ਵਾਰ ਕੁਝ ਇਸ ਹੋਣ ਜਾ ਰਿਹਾ ਹੈ, ਜੋ 88 ਸਾਲ ਦੇ ਇਤਿਹਾਸ 'ਚ ਹੁਣ ਤੱਕ ਨਹੀਂ ਹੋਇਆ ਸੀ। ਦਰਅਸਲ ਇਸ ਵਿਸ਼ਵ ਕੱਪ ਦੇ ਹਰ ਮੁਕਾਬਲੇ ਨੂੰ ਰੌਚਕ ਬਣਾਉਣ ਅਤੇ ਸਟੀਕ ਫੈਸਲੇ ਲੈਣ ਲਈ ਇਸ ਵਿਸ਼ਵ ਕੱਪ 'ਚ ਪਹਿਲੀ ਵਾਰ ਵੀਡੀਓ ਰੇਫਰਲ ਦਾ ਇਸਤੇਮਾਲ ਹੋਵੇਗਾ। ਮਾਸਕੋ 'ਚ ਬਣੇ ਸੇਂਟ੍ਰਲਾਇਜਡ ਵੀਡੀਓ ਆਪਰੇਂਸ਼ਨ ਰੂਸ ਨਾਲ ਹਰ ਮੈਚ 'ਚ 33 ਕੈਮਰਿਆਂ ਅਤੇ 15 ਸਕ੍ਰੀਨ ਦੇ ਰਾਹੀਂ ਨਜ਼ਰ ਰੱਖੀ ਜਾਵੇਗੀ।
ਫੀਫਾ ਦੀ ਰੇਫਰੀ ਕਮੇਂਟੀ ਨੇ ਵੀਡੀਓ ਰੇਫਰਲ ਲਈ 13 ਲੋਕਾਂ ਦੀ ਵੀਡੀਓ ਅਸਟੈਂਟ ਰੇਫਰੀ (ਵੀ.ਏ.ਆਰ) ਯਾਨੀ ਸਹਾਇਕ ਰੇਫਰੀ ਪ੍ਰਣਾਲੀ ਟੀਮ ਬਣਾਈ ਹੈ। ਇਹ ਟੀਮ ਵਰਲਡ ਕੱਪ ਦੀਆਂ 32 ਟੀਮਾਂ ਦੇ ਸਾਰੇ 64 ਮੁਕਾਬਲਿਆਂ 'ਚ ਮੈਚ ਅਧਿਕਾਰੀਆਂ ਨੂੰ ਸਪੋਰਟ ਕਰੇਗੀ। ਵੀ.ਏ.ਆਰ. ਟੀਮ ਮਾਸਕੋ 'ਚ ਇਕ ਸੇਂਟ੍ਰਲਾਇਜ਼ਰ ਵੀਡੀਓ ਆਪਰੇਸ਼ਨ ਰੂਸ 'ਚ ਬੈਠੇਗੀ। ਇਹ ਟੀਮ ਸਾਰੇ ਰਿਲੈਵੇਂਟ ਬ੍ਰਾਡਕਾਸਟ ਨੂੰ ਐਕਸੇਸ ਕਰ ਸਕੇਗੀ ਅਤੇ ਆਫਸਾਈਡ ਕੈਮਰਿਆਂ ਨਾਲ ਸੰਬਧ ਕਰੇਗੀ।
ਜ਼ਿਕਰਯੋਗ ਹੈ ਕਿ ਵੀਡੀਓ ਅਸੀਸਟੈਂਡ ਰੇਫਰੀ ਇਸ ਖੇਡ ਦਾ ਕੋਈ ਫੈਸਲਾ ਨਹੀਂ ਲੈਣਗੇ,ਜਦਕਿ ਫੈਸਲਾ ਲੈਣ ਦੀ ਪ੍ਰਕਿਰਿਆ 'ਚ ਰੈਫਰੀ ਦੀ ਮਦਦ ਕਰਨਗੇ। ਆਖਰੀ ਫੈਸਲਾ ਲੈਣ ਦਾ ਅਧਿਕਾਰ ਸਿਰਫ ਰੈਫਰੀ ਦਾ ਹੋਵੇਗਾ। ਬ੍ਰਾਡਕਾਸਟਰਸ, ਕਮੇਂਟੇਰਸ ਅਤੇ ਇਨਫੋਟੈਨਮੈਂਟ ਟੀਮ ਫੁੱਟਬਾਲ ਪ੍ਰੇਮੀਆਂ ਨੂੰ ਰਵਿਊ ਪ੍ਰਕਿਰਿਆ ਦੇ ਬਾਰੇ 'ਚ ਜਾਣਕਾਰੀ ਦੇਣਗੇ। ਹਰ ਮੁਕਾਬਲੇ ਲਈ 4 ਵੀਡੀਓ ਅਸੀਸਟੇਂਟ ਰੇਫਰੀ ਹੋਣਗੇ।
33 ਕੈਮਰੇ ਅਤੇ 15 ਸਕ੍ਰੀਨ ਦੀ ਰਹੇਗੀ ਨਿਗਰਾਨੀ
ਵੀ.ਏ.ਆਰ. ਟੀਮ 33 ਬ੍ਰਾਡਕਾਸਟ ਕੈਮਰਿਆਂ ਨੂੰ ਐਕਸੇਸ ਕਰ ਸਕੇਗੀ। ਇਸ 'ਚ 8 ਸਲੋ ਮੋਸ਼ਨ ਅਤੇ 4 ਅਲਟ੍ਰਾ ਸਲੋ ਮੋਸ਼ਨ ਕੈਮਰੇ ਹੋਣਗੇ। ਇਸ ਤੋਂ ਇਲਾਵਾ ਉਹ ਦੋ ਆਫਸਾਈਡ ਕੈਮਰਿਆਂ ਨੂੰ ਵੀ ਐਕਸੇਸ ਕਰ ਸਕੇਗਾ। ਨਾਕਆਊਟ ਸੈਸ਼ਨ ਦੇ ਮੁਕਾਬਲਿਆਂ ਲਈ ਹਰ ਗੋਲ ਪੋਸਟ ਦੇ ਪਿੱਛੇ 2 ਅਤਿਰਿਕਤ ਅਲਟ੍ਰਾ ਸਲੋ ਮੋਸ਼ਨ ਕੈਮਰੇ ਲਗਾਏ ਜਾਣਗੇ। ਇਨ੍ਹਾਂ ਕੈਮਰਿਆਂ ਨੂੰ ਵੀ ਵੀ.ਏ.ਆਰ. ਟੀਮ ਐਕਸੇਸ ਕਰ ਸਕੇਗੀ। ਸਲੋ ਮੋਸ਼ਨ ਰਿਪਲੇ ਦਾ ਮੁੱਖ ਰੁਪ ਨਾਲ ਇਸਤੇਮਾਲ ਵਾਸਵਿਕ ਸਥਿਤੀਆਂ ਜਾਨਣ ਲਈ ਕੀਤਾ ਜਾਵੇਗਾ, ਜਦਕਿ ਆਮ ਸਪੀਡ ਦੇ ਕੈਮਰੇ ਦਾ ਇਸਤੇਮਾਲ ਸਬਜੇਕਟਿਵ ਫੈਸਲਿਆਂ ਲਈ ਕੀਤਾ ਜਾਵੇਗਾ।
ਚਿੱਕਾ, ਗੰਗਜੀ ਥਾਈਲੈਂਡ ਓਪਨ ਦੇ ਸਿਖਰ 20 'ਚ
NEXT STORY