ਰੂਸ— ਫੀਫਾ ਰੈਂਕਿੰਗ 'ਚ ਤੀਜੇ ਸਥਾਨ 'ਤੇ ਕਾਬਿਜ ਬੈਲਜੀਅਮ ਦੀ ਟੀਮ ਸੋਮਵਾਰ ਨੂੰ ਫੁੱਟਬਾਲ ਵਿਸ਼ਵ ਕੱਪ ਦੇ ਗਰੁੱਪ ਜੀ 'ਚ ਪਨਾਮਾ ਦੇ ਖਿਲਾਫ ਉਮੀਦਾਂ ਦੇ ਅਨੁਰੂਪ ਪ੍ਰਦਰਸ਼ਨ ਕਰਨ ਦੇ ਖਿਲਾਫ ਹੈ। ਬੈਲਜੀਅਮ ਦੇ ਕੋਚ ਰੌਬਰਟੋ ਮਾਰਟਿਨਜ਼ ਆਪਣੀ ਦਮਦਾਰ ਟੀਮ ਦੇ ਮੈਚ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਫੁੱਟਬਾਲ 'ਚ ਸੁਨਹਿਰੇ ਦੌਰ ਤੋਂ ਗੁਜਰ ਰਹੀ ਬੈਲਜੀਅਮ 'ਚ ਈਡਨ ਹਜ਼ਾਰਡ ਅਤੇ ਕੇਵਿਨ ਡੀ ਬਰੂਇਨ ਵਰਗੇ ਸ਼ਾਨਦਾਰ ਖਿਡਾਰੀ ਹਨ, ਜਿਨ੍ਹਾਂ ਤੋਂ ਰੂਸ 'ਚ ਚੰਗੇ ਪ੍ਰਦਰਸ਼ਨ ਦੀ ਆਸ ਹੋਵੇਗੀ।
ਗਰੁੱਪ 'ਚ ਇੰਗਲੈਂਡ ਦੀ ਟੀਮ ਵੀ ਹੈ ਪਰ ਬੈਲਜੀਅਮ ਦੇ ਨਾਕਆਊਟ ਦੌਰ 'ਚ ਪਹੁੰਚਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਇੱਥੇ ਖੇਡੇ ਜਾਣ ਵਾਲੇ ਮੁਕਾਬਲੇ 'ਚ ਜੇਕਰ ਟੀਮ ਪਹਿਲੀ ਬਾਰ ਵਿਸ਼ਵ ਕੱਪ 'ਚ ਖੇਡ ਰਹੀ ਪਨਾਮਾ ਨੂੰ ਹਰਾਉਣ 'ਚ ਕਾਮਯਾਬ ਨਹੀਂ ਹੋ ਪਾਉਂਦੀ ਹੈ ਤਾਂ ਇਹ ਵੱਡਾ ਬਦਲਾਅ ਹੋਵੇਗਾ। ਮਾਰਟਿਨਜ਼ ਨੇ ਫਿਸ ਸਟੇਡੀਅਮ 'ਚ ਕਿਹਾ,'ਮੈਂ ਚਾਹੁੰਗਾ ਕਿ ਟੀਮ ਆਪਣਾ ਖੇਡ ਖੇਡੇ ਨਾ ਕਿ ਵਿਸ਼ਵ ਕੱਪ ਦਾ ਦਬਾਅ ਲਵੇ, ਮੈਂ ਅਜਿਹੀ ਟੀਮ ਦੇਖਣਾ ਚਾਹੁੰਗਾ ਜੋ ਜ਼ਿੰਮੇਦਾਰੀਆਂ ਦਾ ਆਨੰਦ ਮਾਣੇ।
ਉਨ੍ਹਾਂ ਨੇ ਕਿਹਾ, ਮੈਂ ਉਤਸਾਹਿਤ ਹਾਂ। ਮੈਂ ਖਿਡਾਰੀਆਂ ਨੂੰ ਮਿਹਨਤ ਕਰਦੇ ਦੇਖ ਰਿਹਾ ਹਾਂ , ਮੈਂ ਉਨ੍ਹਾਂ ਨੂੰ ਅਭਿਆਸ ਦੇ ਸਮੇਂ ਦੇਖਿਆ ਹੈ, ਉਹ ਪ੍ਰੰਸ਼ਸਕਾਂ ਦੇ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਉਤਸੁਕ ਹਨ। ਮਾਰਟਿਨਜ਼ ਦੀ ਦੇਖ ਰੇਖ 'ਚ ਬੈਲਜੀਅਮ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ। ਉਨ੍ਹਾਂ ਨੇ ਕੋਸਟਾ ਰਿਕਾ ਨੂੰ ਮੈਤਰੀ ਮੈਚ 'ਚ 4-1 ਨਾਲ ਹਰਾਇਆ ਸੀ। ਟੀਮ ਨੇ ਪਿੱਛਲੇ 19 ਮੈਚਾਂ ਤੋਂ ਹਾਰ ਦਾ ਸਵਾਦ ਨਹੀਂ ਚੱਖਿਆ ਹੈ। ਟੀਮ ਦੇ ਫਾਰਵਰਡ ਡ੍ਰਾਈਜ ਮੈਟਰਨਸ ਨੇ ਕਿਹਾ, ਮੈਂ ਲੱਗਦਾ ਹੈ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਕਿੰਨੇ ਮਜ਼ਬੂਤ ਹਾਂ ਅਤੇ ਮੈਨੂੰ ਉਮੀਦ ਹੈ ਕਿ ਅਸੀਂ ਇਸਨੂੰ ਵਿਸ਼ਵ ਕੱਪ 'ਚ ਦਿਖਾ ਸਕਾਂਗੇ। ਬੈਲਜੀਅਮ ਨੂੰ 28 ਜੂਨ ਨੂੰ ਕੈਲਿਨੋਗਰਾਡ ਸਟੇਡੀਅਮ 'ਚ ਇੰਗਲੈਂਡ ਦੇ ਖਿਲਾਫ ਭਿੜਨਾ ਹੈ ਅਤੇ ਇਸ ਮੈਚ ਦੇ ਜਰੀਏ ਟੀਮ ਆਪਣਾ ਆਕਲਨ ਵੀ ਕਰੇਗੀ ਪਰ ਮਾਰਟਿਨਜ਼ ਦਾ ਸਾਰਾ ਧਿਆਨ ਪਨਾਮਾ ਦੇ ਖਿਲਾਫ ਮੈਚ 'ਤੇ ਹੈ। ਉਨ੍ਹਾਂ ਨੇ ਕਿਹਾ, ' ਪਨਾਮਾ ਦੇ ਲਈ ਵਿਸ਼ਵ ਕੱਪ 'ਚ ਜਗ੍ਹਾ ਬਣਾਉਣਾ ਸ਼ਾਨਦਾਰ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਆਸਾਨ ਮੈਚ ਹੋਵੇਗਾ।
ਯੁਵਰਾਜ ਦੇ ਪਰਿਵਾਰ ਨੂੰ ਹਾਈਕੋਰਟ ਵੱਲੋਂ ਝਟਕਾ, ਭਰਾ ਜ਼ੋਰਾਵਰ ਦੀ ਪਤਨੀ ਨੇ ਦਰਜ ਕਰਾਇਆ ਸੀ ਮਾਰਕੁੱਟ ਦਾ ਕੇਸ
NEXT STORY