ਨਵੀਂ ਦਿੱਲੀ—ਟੀਮ ਇੰਡੀਆ ਦੇ ਆਲਰਾਊਂਡਰ ਯੁਵਰਾਜ ਸਿੰਘ ਦਾ ਪਰਿਵਾਰ ਹੁਣ ਇਕ ਵੱਡੀ ਮੁਸੀਬਤ 'ਚ ਫੱਸਦਾ ਨਜ਼ਰ ਆ ਰਿਹਾ ਹੈ। ਪਤਨੀ ਦੁਆਰਾ ਲਗਾਏ ਗਏ ਘਰੇਲੂ ਹਿੰਸਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਯੁਵਰਾਜ ਸਿੰਘ ਦੇ ਭਰਾ ਜ਼ੋਰਾਵਰ ਸਿੰਘ 'ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਕਰਾਰਾ ਝਟਕਾ ਦਿੱਤਾ ਹੈ। ਦੱਸ ਦਈਏ ਕਿ ਜ਼ੋਰਾਵਰ ਦੀ ਪਤਨੀ ਨੇ ਘਰੇਲੂ ਹਿੰਸਾ ਨਾਲ ਮਹਿਲਾਵਾਂ ਦੀ ਸੁਰੱਖਿਆ ਅਧਿਨਿਯਮ 2005 ਦੇ ਤਹਿਚ ਗੁੜਗਾਓਂ 'ਚ ਆਪਣੇ ਪਤੀ ਦੇ ਖਿਲਾਫ ਕੇਸ ਦਰਜ ਕਰਾਇਆ ਸੀ। ਇਹ ਮੁਕਦਮਾ ਪਿੱਛਲੇ 13 ਸਾਲ ਤੋਂ ਜ਼ੋਰਾਵਰ ਦੇ ਗਲੇ ਦੀ ਫਾਂਸੀ ਬਣਿਆ ਹੋਇਆ ਹੈ। ਜ਼ੋਰਾਵਰ ਚਾਹੁੰਦੇ ਸਨ ਕਿ ਇਸ ਮਾਮਲੇ 'ਚ ਜਲਦੀ ਹੀ ਕੋਈ ਚੰਗਾ ਫੈਸਲਾ ਆਵੇ ਅਤੇ ਉਨ੍ਹਾਂ ਨੂੰ ਇਸ ਤੋਂ ਮੁਕਤੀ ਮਿਲੇ। ਇਸ ਲਈ ਉਨ੍ਹਾਂ ਨੇ ਹਾਲ ਹੀ 'ਚ ਇਸ ਮੁਕਦਮੇ ਨੂੰ ਗੁੜਗਾਓਂ ਤੋਂ ਚੰਡੀਗੜ ਸ਼ਿਫਟ ਕਰਨ ਦੀ ਮੰਗ ਕੀਤੀ ਸੀ। ਇਸ 'ਤੇ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਦੋਨਾਂ ਪੱਖਾਂ ਦੇ ਉੱਪਰ ਚੰਡੀਗੜ੍ਹ ਦੀਆਂ ਅਦਾਲਤਾਂ 'ਚ ਪਹਿਲਾਂ ਹੀ ਤਿੰਨ ਮੁਕਦਮੇ ਚੱਲ ਰਹੇ ਹਨ। ਅਜਿਹੇ 'ਚ ਗੁੜਗਾਓਂ 'ਚ ਚੱਲ ਰਹੇ ਹੋਰ ਦੋ ਮਾਮਲਿਆਂ ਨੂੰ ਗੁੜਗਾਓਂ ਤੋਂ ਚੰਡੀਗੜ੍ਹ ਸ਼ਿਫਟ ਨਹੀਂ ਕੀਤਾ ਜਾ ਸਕਦਾ ।
ਜ਼ਿਕਰਯੋਗ ਹੈ ਕਿ ਕ੍ਰਿਕਟਰ ਯੁਵਰਾਜ ਸਿੰਘ ਦੇ ਛੋਟੇ ਭਰਾ ਜ਼ੋਰਾਵਰ ਅਤੇ ਉਨ੍ਹਾਂ ਦੀ ਪਤਨੀ ਵਿਚਕਾਰ ਕੁਝ ਸਾਲਾਂ ਤੋਂ ਵਿਵਾਦ ਚੱਲ ਰਿਹਾ ਹੈ ਅਜਿਹੇ 'ਚ ਯੁਵਰਾਜ ਅਤੇ ਉਨ੍ਹਾਂ ਦੀ ਮਾਂ ਸ਼ਬਨਮ ਸਿੰਘ ਨੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਮੀਡੀਆ ਨੂੰ ਵਿਵਾਦ ਦੀ ਕਵਰੇਜ ਕਰਨ ਤੋਂ ਰੋਕਿਆ ਜਾਣਾ ਚਾਹੀਦਾ ਤਾਂਕਿ ਉਨ੍ਹਾਂ ਦਾ ਪਰਿਵਾਰ ਬਦਨਾਮੀ ਤੋਂ ਬਚ ਸਕੇ। ਇਸ ਮਾਮਲੇ ਨੂੰ ਲੈ ਕੇ ਕ੍ਰਿਕਟਰ ਸਿੰਘ ਨੇ ਜੂਨ 2015 'ਚ ਇਹ ਪਟੀਸ਼ਨ ਦਾਇਰ ਕੀਤੀ ਸੀ। ਉਦੋਂ ਤੋਂ ਹੁਣ ਤੱਕ 19 ਸੁਣਵਾਈ ਹੋਈ, ਪਰ ਹਾਈ ਕੋਰਟ ਨੇ ਕਿਸੇ ਪੱਖ ਨੂੰ ਨੋਟਿਸ ਜਾਰੀ ਨਹੀਂ ਕੀਤਾ ਸੀ।
ਚੌਥੇ ਦਿਨ ਦਾ ਖੇਡ ਖਤਮ ਹੋਣ ਤਕ ਸ਼੍ਰੀਲੰਕਾ ਦਾ ਸਕੋਰ 334/8
NEXT STORY