ਸਪੋਰਟਸ ਡੈਸਕ- ਹਰਿਆਣਾ ਦੀ ਵਰਲਡ ਚੈਂਪੀਅਨ ਬਾਕਸਰ ਸਵੀਟੀ ਬੂਰਾ ਤੇ ਉਸ ਦੇ ਪਤੀ ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਦੀਪਕ ਹੁੱਡਾ ਦਾ ਵਿਆਹ ਟੁੱਟਣ ਦੇ ਕਗਾਰ 'ਤੇ ਪੁੱਜ ਗਿਆ ਹੈ। ਬੂਰਾ ਨੇ ਦੋਸ਼ ਲਾਇਆ ਹੈ ਕਿ ਹੁੱਡਾ ਨੇ ਫਾਰਚੂਨ ਤੇ ਇਕ ਕਰੋੜ ਰੁਪਏ ਮੰਗੇ ਹਨ। ਜਦਕਿ, ਹੁੱਡਾ ਨੇ ਸਵੀਟੀ 'ਤੇ ਉਸ ਦੇ ਪਰਿਵਾਰ 'ਤੇ ਜਾਇਦਾਦ ਹੜੱਪਣ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਾਇਆ ਹੈ। ਦੋਵਾਂ ਨੇ ਇਕ ਦੂਜੇ ਖਿਲਾਫ ਰੋਹਤਕ ਤੇ ਹਿਸਾਲ ਦੇ ਪੁਲਸ ਥਾਣੇ 'ਚ ਸ਼ਿਕਾਇਤ ਦਿੱਤੀ ਹੈ।
ਇਹ ਵੀ ਪੜ੍ਹੋ : Champions Trophy: ਚੱਲਦੇ ਮੈਚ 'ਚ ਰਾਹ ਕੱਟ ਗਈ ਕਾਲੀ ਬਿੱਲੀ, ਨਾਲ ਹੀ OUT ਹੋ ਗਿਆ ਬੱਲੇਬਾਜ਼
ਦੱਸਿਆ ਜਾ ਰਿਹਾ ਹੈ ਕਿ ਬੂਰਾ ਨੇ ਅਦਾਲਤ ਵਿੱਚ ਖਰਚੇ ਅਤੇ ਤਲਾਕ ਦਾ ਕੇਸ ਵੀ ਦਾਇਰ ਕੀਤਾ ਹੋਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਲ ਹੀ ਵਿੱਚ ਬੂਰਾ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਹੁੱਡਾ ਨੂੰ ਸਾਲ 2020 ਵਿੱਚ ਅਰਜੁਨ ਐਵਾਰਡ ਮਿਲਿਆ ਸੀ।
ਇਹ ਵੀ ਪੜ੍ਹੋ : ਜਾਣੋ ਚਲਦੇ ਮੈਚ 'ਚ ਮੈਦਾਨ 'ਤੇ ਸ਼ੰਮੀ ਨੇ ਕਿਸ ਨੂੰ ਕਰ'ਤੀ Flying Kiss!
ਕੁੱਟਮਾਰ ਕਰਕੇ ਘਰੋਂ ਬਾਹਰ ਕੱਢਿਆ
ਹਿਸਾਰ ਦੇ ਐਸਪੀ ਸ਼ਸ਼ਾਂਕ ਕੁਮਾਰ ਸਾਵਨ ਨੇ ਕਿਹਾ ਕਿ ਹੁੱਡਾ ਨੂੰ ਨੋਟਿਸ ਦਿੱਤਾ ਗਿਆ ਸੀ ਅਤੇ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ, ਪਰ ਉਹ ਨਹੀਂ ਆਏ। ਹਿਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਬੂਰਾ ਨੇ ਦੱਸਿਆ ਕਿ ਉਸ ਦਾ ਵਿਆਹ 7 ਜੁਲਾਈ 2022 ਨੂੰ ਹੁੱਡਾ ਨਾਲ ਹੋਇਆ ਸੀ। ਵਿਆਹ 'ਤੇ ਮਾਪਿਆਂ ਨੇ ਇਕ ਕਰੋੜ ਤੋਂ ਵੱਧ ਦੀ ਰਕਮ ਖਰਚ ਕੀਤੀ ਸੀ। 4 ਦਿਨ ਪਹਿਲਾਂ ਦੀਪਕ ਅਤੇ ਉਸ ਦੀ ਭੈਣ ਨੇ ਫਾਰਚੂਨਰ ਕਾਰ ਮੰਗੀ ਅਤੇ ਗੇਮ ਛੱਡਣ ਲਈ ਦਬਾਅ ਪਾਇਆ।
ਇਹ ਵੀ ਪੜ੍ਹੋ : IPL 2025 ਦਾ Full Schedule ਜਾਰੀ, ਪਹਿਲੇ ਮੁਕਾਬਲੇ 'ਚ ਭਿੜਨਗੀਆਂ ਇਹ ਦੋ ਟੀਮਾਂ
ਹੁੱਡਾ ਨੇ 2024 'ਚ ਮਹਿਮ ਤੋਂ ਵਿਧਾਨ ਸਭਾ ਚੋਣ ਲੜੀ ਸੀ, ਜਿਸ 'ਚ ਪਰਿਵਾਰ ਨੇ 1 ਕਰੋੜ ਰੁਪਏ ਲਿਆਉਣ ਲਈ ਕਿਹਾ ਸੀ। ਅਕਤੂਬਰ 2024 ਵਿੱਚ ਉਸ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਗਿਆ ਸੀ। ਉਸ ਨੇ ਅਦਾਲਤ ਵਿੱਚ ਤਲਾਕ ਅਤੇ ਖਰਚਿਆਂ ਦਾ ਕੇਸ ਦਾਇਰ ਕਰਕੇ 50 ਲੱਖ ਰੁਪਏ ਮੁਆਵਜ਼ਾ ਅਤੇ ਡੇਢ ਲੱਖ ਰੁਪਏ ਮਹੀਨਾਵਾਰ ਖਰਚੇ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਯੁਵਰਾਜ ਸਿੰਘ ਨੇ ਬਾਜ਼ਾਰ 'ਚ ਲਾਂਚ ਕੀਤਾ ਨਵਾਂ ਸ਼ਰਾਬ ਬ੍ਰਾਂਡ 'Fino Tequila' , ਜਾਣੋ ਕੀਮਤ
ਦੀਪਕ ਹੁੱਡਾ ਨੇ ਲਇਆ ਪੈਸੇ ਠੱਗਣ ਦਾ ਦੋਸ਼
ਹੁੱਡਾ ਨੇ ਰੋਹਤਕ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਬੂਰਾ ਦੇ ਮਾਤਾ-ਪਿਤਾ ਉਸ ਨੂੰ ਵਿਆਜ 'ਤੇ ਪੈਸੇ ਦੇਣ ਦੇ ਬਹਾਨੇ ਪੈਸੇ ਦੀ ਠੱਗੀ ਮਾਰਦੇ ਰਹੇ। ਉਹ ਵਿਆਹ ਤੋੜਨ ਦੀਆਂ ਧਮਕੀਆਂ ਦਿੰਦੀ ਸੀ। ਉਸ ਨੇ ਕਿਹਾ ਕਿ ਉਹ ਘਰ ਉਜਾੜਨਾ ਚਾਹੁੰਦੀ ਹੈ ਅਤੇ ਮੈਂ ਵਸੇਬੇ ਦੇ ਹੱਕ ਵਿੱਚ ਹਾਂ।
ਸੋਸ਼ਲ ਮੀਡੀਆ ਅਕਾਊਂਟਸ ਤੋਂ ਦੀਪਕ ਦੀਆਂ ਫੋਟੋਆਂ ਹਟਾਈਆਂ
ਬੂਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਦੀਪਕ ਦੀਆਂ ਤਸਵੀਰਾਂ ਵੀ ਹਟਾ ਦਿੱਤੀਆਂ ਹਨ। ਦੋਵਾਂ ਦਾ ਵਿਆਹ 7 ਜੁਲਾਈ 2022 ਨੂੰ ਹੋਇਆ ਸੀ। ਬੂਰਾ ਅਤੇ ਉਸ ਦੇ ਪਤੀ ਹੁੱਡਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਫਰਵਰੀ ਵਿੱਚ ਰੋਹਤਕ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ। ਹੁੱਡਾ ਨੇ ਭਾਜਪਾ ਦੀ ਟਿਕਟ 'ਤੇ ਮਹਿਮ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ ਅਤੇ ਬੂਰਾ ਵੀ ਬਰਵਾਲਾ ਸੀਟ ਤੋਂ ਟਿਕਟ ਦੀ ਮੰਗ ਕਰ ਰਹੇ ਸੀ, ਪਰ ਭਾਜਪਾ ਨੇ ਉਨ੍ਹਾਂ ਨੂੰ ਉਮੀਦਵਾਰ ਨਹੀਂ ਬਣਾਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨੇ ਘਰੇਲੂ ਪੜਾਅ ਦਾ ਅੰਤ ਇੰਗਲੈਂਡ ’ਤੇ 2-1 ਦੀ ਜਿੱਤ ਦੇ ਨਾਲ ਕੀਤਾ
NEXT STORY