ਸਪੋਰਟਸ ਡੈਸਕ : ਕ੍ਰਿਕਟ ਜਗਤ 'ਚ ਵੱਖ-ਵੱਖ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਰਹਿੰਦੀਆਂ ਹਨ। ਹੁਣ ਕਰਨਾਟਕ ਰਾਜ ਕ੍ਰਿਕਟ ਸੰਘ (ਕੇਐੱਸਸੀਏ) ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ। ਕੇਐੱਸਸੀਏ ਦੇ ਖਿਲਾਫ ਕਬਨ ਪਾਰਕ ਪੁਲਸ ਸਟੇਸ਼ਨ ਵਿੱਚ ਇੱਕ ਐੱਫਆਈਆਰ ਦਰਜ ਕੀਤੀ ਗਈ ਹੈ, ਜਿਸ ਵਿੱਚ ਐਸੋਸੀਏਸ਼ਨ ਨੂੰ ਬਾਸੀ ਭੋਜਨ ਪਰੋਸਣ ਦਾ ਦੋਸ਼ ਲਗਾਇਆ ਗਿਆ ਹੈ। ਇਹ ਘਟਨਾ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਦੇ ਵਿਚਕਾਰ ਹੋਏ ਮੈਚ ਨਾਲ ਜੁੜੀ ਦੱਸੀ ਜਾ ਰਹੀ ਹੈ, ਜੋ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਹੋਇਆ ਸੀ। ਇਸ ਮੈਚ ਵਿੱਚ ਆਰਸੀਬੀ ਨੇ 47 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਸੀ।
ਆਰਸੀਬੀ ਬਨਾਮ ਡੀਸੀ ਮੈਚ ਐਤਵਾਰ 12 ਮਈ ਨੂੰ ਚਿੰਨਾਸਵਾਮੀ ਸਟੇਡੀਅਮ ਵਿੱਚ ਹੋਇਆ। ਚੈਤੰਨਿਆ ਨਾਂ ਦੇ 23 ਸਾਲਾ ਵਿਅਕਤੀ ਨੇ ਕੇਐੱਸਸੀਏ ਮੈਨੇਜਮੈਂਟ ਬੋਰਡ ਅਤੇ ਕੰਟੀਨ ਮੈਨੇਜਰ ’ਤੇ ਬਾਸੀ ਖਾਣਾ ਪਰੋਸਣ ਦਾ ਦੋਸ਼ ਵੀ ਲਾਇਆ ਹੈ। ਚੈਤਨਿਆ 12 ਮਈ ਨੂੰ ਆਪਣੇ ਦੋਸਤ ਗੌਤਮ ਨਾਲ ਬੈਂਗਲੁਰੂ ਬਨਾਮ ਦਿੱਲੀ ਮੈਚ ਦੇਖਣ ਲਈ ਮੈਦਾਨ 'ਤੇ ਪਹੁੰਚਿਆ ਸੀ। ਮੈਚ ਦੌਰਾਨ ਦੋਵੇਂ ਦੋਸਤਾਂ ਨੇ ਕੰਟੀਨ 'ਚ ਗੁਲਾਬ ਜਾਮੁਨ, ਚੌਲ ਅਤੇ ਹੋਰ ਕਈ ਚੀਜ਼ਾਂ ਖਾਧੀਆਂ। ਪੁਲਸ ਨੂੰ ਕੀਤੀ ਇਸ ਸ਼ਿਕਾਇਤ ਵਿੱਚ ਚੈਤਨਿਆ ਨੇ ਦਾਅਵਾ ਕੀਤਾ ਹੈ ਕਿ ਖਾਣਾ ਖਾਣ ਤੋਂ ਕੁਝ ਦੇਰ ਬਾਅਦ ਹੀ ਉਸਨੂੰ ਪੇਟ ਵਿੱਚ ਦਰਦ ਹੋਣ ਲੱਗਾ ਸੀ।
ਚੈਤਨਿਆ ਬਾਸੀ ਖਾਣਾ ਖਾਣ ਕਾਰਨ ਬੈਠੇ-ਬੈਠੇ ਬੇਹੋਸ਼ੀ ਦੀ ਹਾਲਾਤ 'ਚ ਚੱਲਿਆ ਗਿਆ। ਉਸ ਨੂੰ ਮੁਢਲੀ ਸਹਾਇਤਾ ਦੀ ਸਹੂਲਤ ਦਿੱਤੀ ਗਈ ਅਤੇ ਮੈਦਾਨ ਦੇ ਬਾਹਰ ਐਂਬੂਲੈਂਸ ਉਪਲਬਧ ਕਰਵਾਈ ਗਈ। ਜਦੋਂ ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਜਾਂਚ ਵਿੱਚ ਸਾਹਮਣੇ ਆਇਆ ਕਿ ਉਸਨੂੰ ਫੂਡ ਪੁਆਈਜ਼ਨਿੰਗ ਹੋਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਟੀਨ 'ਚ ਖਾਣਾ ਖਾਣ ਕਾਰਨ ਚੈਤਨਿਆ ਦੀ ਤਬੀਅਤ ਵਿਗੜ ਗਈ ਹੈ। ਇਸ ਮਾਮਲੇ 'ਤੇ ਕਿਊਬਨ ਪਾਰਕ ਪੁਲਸ ਸਟੇਸ਼ਨ ਨੇ ਇਹ ਵੀ ਕਿਹਾ ਕਿ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ (ਕੇਐੱਸਸੀਏ) ਦੇ ਪ੍ਰਬੰਧਨ ਅਤੇ ਕੰਟੀਨ ਮੈਨੇਜਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਬ੍ਰਾਜ਼ੀਲ 'ਚ ਹੋਵੇਗਾ 2027 ਫੀਫਾ ਮਹਿਲਾ ਫੁੱਟਬਾਲ ਵਿਸ਼ਵ ਕੱਪ
NEXT STORY