ਮਾਨਚੈਸਟਰ- ਇੰਗਲੈਂਡ ਤੇ ਪਾਕਿਸਤਾਨ ਦੇ ਵਿਚਾਲੇ ਸ਼ੁੱਕਰਵਾਰ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਮੀਂਹ ਦੇ ਕਾਰਨ ਰੱਦ ਕਰਨਾ ਪਿਆ, ਜਿਸ ਨਾਲ ਇਹ ਮੁਕਾਬਲਾ ਬੇਨਤੀਜਾ ਰਿਹਾ। ਪਾਕਿਸਤਾਨ ਦੇ ਕਪਤਾਨ ਬਾਬਰ ਆਜਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਮੇਜ਼ਬਾਨ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਇੰਗਲੈਂਡ ਵਲੋਂ ਸਲਾਮੀ ਬੱਲੇਬਾਜ਼ ਟਾਮ ਬੇਂਟਨ ਨੇ ਸਭ ਤੋਂ ਜ਼ਿਆਦਾ 42 ਗੇਂਦਾਂ 'ਚ ਚਾਰ ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ 71 ਦੌੜਾਂ ਬਣਾਈਆਂ।
ਇੰਗਲੈਂਡ ਦੀ ਟੀਮ ਨੇ ਬੇਂਟਨ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਪਾਰੀ ਦੀ ਬਦੌਲਤ 16.1 ਓਵਰ 'ਚ 6 ਵਿਕਟਾਂ 'ਤੇ 131 ਦੌੜਾਂ ਬਣਾ ਲਈਆਂ ਸਨ, ਮੈਚ ਦੌਰਾਨ ਮੀਂਹ ਸ਼ੁਰੂ ਹੋ ਗਿਆ ਤੇ ਮੈਚ ਨੂੰ ਰੋਕਣਾ ਪਿਆ। ਇਸ ਦੇ ਬਾਅਦ ਮੈਚ ਦੁਬਾਰਾ ਸ਼ੁਰੂ ਨਹੀਂ ਹੋ ਸਕਿਆ ਤੇ ਇਸ ਨੂੰ ਰੱਦ ਕਰਨਾ ਪਿਆ। ਪਾਕਿਸਤਾਨ ਵਲੋਂ ਇਮਾਦ ਵਸੀਮ ਨੇ ਚਾਰ ਓਵਰਾਂ 'ਚ 31 ਦੌੜਾਂ ਤੇ ਸ਼ਾਦਾਬ ਖਾਨ ਨੇ ਚਾਰ ਓਵਰ 'ਚ 33 ਦੌੜਾਂ 'ਤੇ 2-2 ਵਿਕਟਾਂ ਹਾਸਲ ਕੀਤੀਆਂ। ਦੋਵਾਂ ਟੀਮਾਂ ਦੇ ਵਿਚਾਲੇ ਸੀਰੀਜ਼ ਦਾ ਦੂਜਾ ਮੈਚ 30 ਅਗਸਤ ਨੂੰ ਖੇਡਿਆ ਜਾਵੇਗਾ।
ਵੈਸਟਰਨ ਐਂਡ ਸਦਰਨ ਓਪਨ ਦਾ ਸੈਮੀਫਾਈਨਲ ਖੇਡੇਗੀ ਨਾਓਮੀ ਓਸਾਕਾ
NEXT STORY