ਮਾਲੇ- ਕਪਤਾਨ ਸੁਨੀਲ ਸ਼ੇਤਰੀ ਦੇ 76ਵੇਂ ਅੰਤਰਰਾਸ਼ਟਰੀ ਗੋਲ ਤੋਂ ਬਾਅਦ ਭਾਰਤੀ ਫੁੱਟਬਾਲ ਟੀਮ ਨੇ 10 ਖਿਡਾਰੀਆਂ ਦੇ ਨਾਲ ਖੇਡ ਰਹੇ ਬੰਗਲਾਦੇਸ਼ ਨੂੰ ਸੈਫ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਮੈਚ ਵਿਚ ਵਾਪਸੀ ਦਾ ਮੌਕਾ ਦੇ ਦਿੱਤਾ। ਜਿਸ ਨਾਲ ਮੈਚ 1-1 ਨਾਲ ਬਰਾਬਰੀ 'ਤੇ ਰਿਹਾ। ਆਪਣਾ 121 ਮੈਚ ਖੇਡ ਰਹੇ 37 ਸਾਲਾ ਦੇ ਸ਼ੇਤਰੀ ਨੇ 27 ਮਿੰਟ ਵਿਚ ਗੋਲ ਕਰ ਭਾਰਤ ਨੂੰ ਬੜ੍ਹਤ ਦਿਵਾ ਦਿੱਤੀ ਸੀ। ਉਹ ਹੁਣ ਬ੍ਰਾਜ਼ੀਲ ਦੇ ਪੇਲੇ (92 ਮੈਚਾਂ ਵਿਚ 77 ਗੋਲ) ਤੋਂ ਇਕ ਗੋਲ ਪਿੱਛੇ ਹਨ। ਉਹ ਮੌਜੂਦਾ ਫੁੱਟਬਾਲ ਖਿਡਾਰੀਆਂ ਦੀ ਸੂਚੀ ਵਿਚ ਕ੍ਰਿਸਟਿਆਨੋ ਰਿਨਾਲਡੋ (111), ਲਿਓਨਲ ਮੇਸੀ (79) ਤੇ ਇਰਾਕ ਦੇ ਅਲੀ ਮਬਖੌਤ (77) ਤੋਂ ਬਾਅਦ ਚੌਥੇ ਸਥਾਨ 'ਤੇ ਹਨ।
ਇਹ ਖ਼ਬਰ ਪੜ੍ਹੋ- ਫਰਾਂਸੀਸੀ ਫੁੱਟਬਾਲ ਲੀਗ : ਰੇਨੇਸ ਨੇ PSG ਨੂੰ 2-0 ਨਾਲ ਹਰਾਇਆ
ਮੈਚ ਦੇ 54ਵੇਂ ਮਿੰਟ ਵਿਚ ਬੰਗਲਾਦੇਸ਼ ਦੇ ਖਿਡਾਰੀ ਵਿਸ਼ਵਨਾਥ ਘੋਸ਼ ਨੂੰ ਲਿਸਟਨ ਕੋਲਾਕੋ ਦੇ ਵਿਰੁੱਧ ਫਾਉਲ ਕਰਨ 'ਤੇ ਰੈੱਡ ਕਾਰਡ ਦਿਖਾ ਦਿੱਤਾ ਗਿਆ, ਜਿਸ ਤੋਂ ਬਾਅਦ ਟੀਮ ਨੂੰ 10 ਖਿਡਾਰੀਆਂ ਦੇ ਨਾਲ ਖੇਡਣ ਦੇ ਲਈ ਮਜ਼ਬੂਤ ਹੋਣਾ ਪਿਆ। ਮੈਚ ਦੇ 74ਵੇਂ ਮਿੰਟ ਵਿਚ ਯਸੀਰ ਅਰਾਫਾਤ ਦੇ ਗੋਲ ਨਾਲ ਬੰਗਲਾਦੇਸ਼ ਨੇ ਸਕੋਰ ਬਰਾਬਰ ਕਰ ਲਿਆ। ਭਾਰਤ ਵੀਰਵਾਰ ਨੂੰ ਆਪਣੇ ਦੂਜੇ ਰਾਊਂਡ ਰੋਬਿਨ ਲੀਗ ਮੈਚ ਵਿਚ ਸ਼੍ਰੀਲੰਕਾ ਨਾਲ
ਭਿੜੇਗਾ।
ਇਹ ਖ਼ਬਰ ਪੜ੍ਹੋ- ਸਰਵਸ੍ਰੇਸ਼ਠ ਖਿਡਾਰੀ ਉਪਲੱਬਧ ਹੋਣ 'ਤੇ ਹੀ ਏਸ਼ੇਜ਼ ਖੇਡੇਗੀ ਇੰਗਲੈਂਡ ਟੀਮ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸੁਸ਼ੀਲ ਕੁਮਾਰ ਨੇ ਦਿੱਲੀ ਕੋਰਟ 'ਚ ਜ਼ਮਾਨਤ ਪਟੀਸ਼ਨ ਕੀਤੀ ਦਾਇਰ, ਅੱਜ ਹੋ ਸਕਦੀ ਹੈ ਸੁਣਵਾਈ
NEXT STORY