ਬਰਲਿਨ (ਭਾਸ਼ਾ) : ਜਰਮਨੀ ਨੇ 2024 ਵਿਚ ਹੋਣ ਵਾਲੀ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ (ਯੂਰੋ) ਦਾ ਪ੍ਰਤੀਕ ਚਿੰਨ੍ਹ (ਲੋਗੋ) ਮੰਗਲਵਾਰ ਦੀ ਰਾਤ ਨੂੰ ਇੱਥੇ ਇਕ ਪ੍ਰੋਗਰਾਮ ਦੌਰਾਨ ਜਾਰੀ ਕੀਤਾ। ਬਰਲਿਨ ਦੇ ਓਲੰਪੀਆ ਸਟੇਡੀਅਮ ਵਿਚ ਆਯੋਜਿਤ ਇਸ ਪ੍ਰੋਗਰਾਮ ਵਿਚ ਕੁੱਝ ਮਿਹਮਾਨ ਅਤੇ ਮੀਡੀਆ ਕਰਮੀ ਸੱਦੇ ਗਏ ਸਨ। ਸਮਾਰੋਹ ਵਿਚ ਦਰਸ਼ਕਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।
ਇਹ ਪ੍ਰਤੀਕ ਚਿੰਨ੍ਹ ਹੈਨਰੀ ਡੇਲਾਉਨੇ ਕੱਪ ਦੀ ਰੂਪਰੇਖਾ ਹੈ, ਜਿਸ ਦੇ ਬਾਹਰ ਓਲੰਪੀਆ ਸਟੇਡੀਅਮ ਦੀ ਛੱਤ ਨੂੰ ਅੰਡਾਕਾਰ ਰੂਪ ਵਿਚ ਦਿਖਾਇਆ ਗਿਆ ਹੈ। ਇਸ ਵਿਚ ਯੂਰਪੀ ਫੁੱਟਬਾਲ ਸੰਘ ਯੂਏਫਾ ਵਿਚ 55 ਮੈਂਬਰ ਦੇਸ਼ਾਂ ਦੇ ਝੰਡੇ ਦੇ ਰੰਗਾਂ ਨੂੰ ਦਿਖਾਇਆ ਗਿਆ ਹੈ। ਟ੍ਰਾਫੀ ਦੇ ਚਾਰੇ ਪਾਸੇ 24 ਫਲਕ ਹਨ, ਜੋ ਉਨ੍ਹਾਂ 24 ਟੀਮਾਂ ਦੀ ਨੁਮਾਇੰਦਗੀ ਕਰਦੇ ਹਨ, ਜੋ ਜਰਮਨੀ ਵਿਚ ਹੋਣ ਵਾਲੇ ਟੂਰਨਾਮੈਂਟ ਵਿਚ ਹਿੱਸਾ ਲੈਣਗੀਆਂ। ਇਸ ਮੌਕੇ ’ਤੇ ਟੂਰਨਾਮੈਂਟ ਦੇ ਸਾਰੇ 10 ਮੇਜ਼ਬਾਨ ਸ਼ਹਿਰਾਂ ਬਰਲਿਨ, ਕੋਲੋਨ, ਡੋਰਟਮੰਡ, ਡੁਸੇਲਡੋਰਫ, ਫਰੈਂਕਫਰਟ, ਗੇਲਸਨਕੇਚਰਨ, ਹੈਮਬਰਗ, ਲੀਪਜਿਗ, ਮਿਊਨਿਖ ਅਤੇ ਸਟੁਟਗਾਰਟ ਦੇ ਪ੍ਰਤੀਕ ਚਿੰਨ੍ਹ ਵੀ ਜਾਰੀ ਕੀਤੇ ਗਏ।
IPL 2021 : ਜਾਣੋ ਅਪਡੇਟਿਡ ਪੁਆਇੰਟ ਟੇਬਲ, ਆਰੇਂਜ ਤੇ ਪਰਪਲ ਕੈਪ ਲਿਸਟ ਬਾਰੇ
NEXT STORY